ਜਲੰਧਰ (ਸ਼ੋਰੀ)-ਇੱਥੇ ਥਾਣਾ-2 ਕੰਪਲੈਕਸ ਵਿਚ ਵਿਧਵਾ ਔਰਤ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਥਾਣੇਦਾਰ ਕ੍ਰਿਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸੁਰਿੰਦਰ ਕੁਮਾਰੀ ਪਤਨੀ ਸਵ. ਰਾਜਿੰਦਰ ਕੁਮਾਰ ਵਾਸੀ ਹਰਨਾਮਦਾਸਪੁਰਾ ਦੇ ਨਾਲ ਥਾਣੇ ਵਿਚ ਬਦਤਮੀਜ਼ੀ ਅਤੇ ਬਦਸਲੂਕੀ ਕਰਨ ਦੇ ਮਾਮਲੇ ਨੂੰ ਪੁਲਸ ਕਮਿਸ਼ਨਰ ਯੁਰਿੰਦਰ ਸਿੰਘ ਹੇਅਰ ਨੇ ਗੰਭੀਰਤਾ ਨਾਲ ਲਿਆ ਅਤੇ ਥਾਣੇਦਾਰ ਕ੍ਰਿਪਾਲ ਸਿੰਘ ਨੂੰ ਸਸਪੈਂਡ ਕਰ ਕੇ ਉਸਦੀ ਵਿਭਾਗੀ ਜਾਂਚ ਖੋਲ੍ਹ ਦਿੱਤੀ ਹੈ।
ਇਸਪੂਰੇ ਮਾਮਲੇ ਦੀ ਜਾਂਚ ਏ. ਸੀ. ਪੀ. ਸੈਂਟਰਲ ਡੀ. ਡੀ. ਸ਼ਰਮਾ ਦੇ ਹਵਾਲੇ ਕਰ ਕੇ ਉਨ੍ਹਾਂ ਨੂੰ ਜਲਦੀ ਰਿਪੋਰਟ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਸ਼ਰਮਾ ਪੂਰੇ ਮਾਮਲੇ ਦੀ ਜਾਂਚ ਲਈ ਪੀੜਤ ਔਰਤ ਨੂੰ ਬੁਲਾ ਕੇ ਉਸਦੇ ਬਿਆਨ ਦਰਜ ਕਰਨਗੇ। ਪੀੜਤ ਔਰਤ ਨੇ ਮੰਗ ਕੀਤੀ ਕਿ ਕ੍ਰਿਪਾਲ ਸਿੰਘ ਦੇ ਖਿਲਾਫ ਕੇਸ ਵੀ ਦਰਜ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਔਰਤ ਨਾਲ ਅਜਿਹਾ ਮਾੜਾ ਵਤੀਰਾ ਨਾ ਕਰ ਸਕੇ। ਜ਼ਿਕਰਯੋਗ ਹੈ ਕਿ ਥਾਣੇਦਾਰ ਨੇ ਸੁਰਿੰਦਰ ਕੁਮਾਰੀ ਨਾਲ ਉਸ ਸਮੇਂ ਬਦਸਲੂਕੀ ਕੀਤੀ ਸੀ, ਜਦੋਂ ਉਹ ਉਸ ਦੇ ਪੈਰੀਂ ਪੈ ਕੇ ਇਨਸਾਫ ਦੀ ਮੰਗ ਕਰ ਰਹੀ ਸੀ।
ਨੋਟ : 'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ 'ਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।
ਦੇਖਦੇ ਹੀ ਦੇਖਦੇ ਲੱਗ ਗਈ ਭੀੜ ਜਦੋਂ ਭਾਜਪਾ ਨੇਤਾ ਨੇ ਸੜਕ 'ਤੇ ਲੰਮਾ ਪਾਇਆ ਅਕਾਲੀ ਸਰਪੰਚ (ਤਸਵੀਰਾਂ)
NEXT STORY