ਜਲੰਧਰ(ਜਤਿੰਦਰ, ਭਾਰਦਵਾਜ)— ਜੁਡੀਸ਼ੀਅਲ ਮੈਜਿਸਟਰੇਟ ਪੁਨੀਤ ਮੋਹਨੀਆ ਦੀ ਅਦਾਲਤ ਵੱਲੋਂ ਕੁੱਟਮਾਰ ਦੇ ਮਾਮਲੇ ਵਿਚ ਅਲਫਾਸ ਉਰਫ ਗੰਗੂ ਅਤੇ ਉਸ ਦੀ ਮਾਤਾ ਬੇਬੀ ਪਤਨੀ ਜੈ ਨਾਰਾਇਣ ਅਤੇ ਵਿਨੋਦ ਉਰਫ ਨਿੱਕਾ ਨਿਵਾਸੀ ਕੁੱਦੋਵਾਲ ਜਲੰਧਰ ਨੂੰ ਦੋਸ਼ ਸਾਬਿਤ ਹੋ ਜਾਣ 'ਤੇ ਅਲਫਾਸ ਅਤੇ ਬੇਬੀ ਨੂੰ 1-1 ਸਾਲ ਦੀ ਕੈਦ, ਜਿਸ ਵਿਚ ਅਲਫਾਸ ਨੂੰ 600 ਰੁਪਏ ਜੁਰਮਾਨਾ, ਜਦਕਿ ਬੇਬੀ ਨੂੰ 400 ਰੁਪਏ ਜੁਰਮਾਨਾ ਅਤੇ ਵਿਨੋਦ ਨੂੰ 6 ਮਹੀਨਿਆਂ ਦੀ ਕੈਦ, 200 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ, ਜਦਕਿ ਇਸ ਮਾਮਲੇ ਵਿਚ ਲਖਬੀਰ ਪੁੱਤਰ ਹਰੀਦਾਸ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਕਰਤਾਰਪੁਰ ਦੀ ਪੁਲਸ ਵੱਲੋਂ ਕੁੱਟਮਾਰ ਦਾ ਮਾਮਲਾ ਇਨ੍ਹਾਂ ਦੋਸ਼ੀਆਂ ਖਿਲਾਫ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਸੀ।
ਪੁਲਸ ਥਾਣੇ ਅੰਦਰ ਮਾਂ-ਧੀ ਨੇ ਕੱਢੀਆਂ ਮਹਿਲਾ ਕਾਂਸਟੇਬਲ ਨੂੰ ਗਾਲਾਂ, ਪੁਲਸ ਵਾਲਿਆਂ ਨੇ ਮਸਾਂ ਛੁਡਾਇਆ
NEXT STORY