ਦਾਖਾ (ਵੈੱਬ ਡੈਸਕ) : ਦਾਖਾ ਵਿਧਾਨ ਸਭਾ ਹਲਕੇ 'ਚ ਅਕਾਲੀ ਦਲ ਦਾ ਦਬਦਬਾ ਰਿਹਾ ਹੈ। ਪਿਛਲੀਆਂ ਪੰਜ ਆਮ ਚੋਣਾਂ ਅਤੇ ਇਕ ਵਾਰ ਹੋਈ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਨੇ 4 ਵਾਰ ਚੋਣ ਜਿੱਤੀ ਹੈ ਜਦਕਿ ਇਕ ਵਾਰ ਕਾਂਗਰਸ ਅਤੇ ਇਕ ਵਾਰ ਆਮ ਆਦਮੀ ਪਾਰਟੀ ਦੀ ਝੋਲੀ ਇਹ ਸੀਟ ਪਈ।ਵੱਡੀ ਗੱਲ ਇਹ ਰਹੀ ਹੈ 2019 ਵਿੱਚ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਸਰਕਾਰ ਹੁੰਦਿਆਂ ਵੀ ਇਸ ਸੀਟ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ ਸੀ।ਇਸ ਵਾਰ ਅਕਾਲੀ ਦਲ ਵੱਲੋਂ ਦੋ ਵਾਰ ਦੇ ਵਿਧਾਇਕ ਮਨਪ੍ਰੀਤ ਇਆਲੀ ਚੋਣ ਮੈਦਾਨ ਵਿੱਚ ਹਨ ਤੇ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਸੰਯੁਕਤ ਸਮਾਜ ਮੋਰਚਾ, ਭਾਜਪਾ ਗਠਜੋੜ ਅਤੇ ਲੋਕ ਇਨਸਾਫ਼ ਪਾਰਟੀ ਵੀ ਚੋਣ ਮੈਦਾਨ ਵਿੱਚ ਹੈ।
1997
ਦਾਖਾ ਵਿਧਾਨ ਸਭਾ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਜੇਤੂ ਰਹੇ ਸਨ। ਉਨ੍ਹਾਂ ਨੇ 64605 ਵੋਟਾਂ ਪ੍ਰਾਪਤ ਕੀਤੀਆਂ ਤੇ ਕਾਂਗਰਸ ਦੇ ਉਮੀਦਵਾਰ ਮਲਕੀਤ ਸਿੰਘ ਦਾਖਾ ਨੂੰ 49495 ਵੋਟਾਂ ਮਿਲੀਆਂ। ਬਿਕਰਮਜੀਤ ਸਿੰਘ ਨੇ ਮਲਕੀਤ ਸਿੰਘ ਦਾਖਾ ਤੋਂ 15,110 ਵਾਧੂ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
2002
ਦਾਖਾ ਵਿਧਾਨ ਸਭਾ ਸੀਟ ਮਲਕੀਤ ਸਿੰਘ ਦਾਖਾ ਨੇ ਜਿੱਤ ਕੇ ਇਹ ਸੀਟ ਕਾਂਗਰਸ ਦੀ ਝੋਲੀ ਪਾਈ। ਉਨ੍ਹਾਂ ਨੇ 51570 ਵੋਟਾਂ ਪ੍ਰਾਪਤ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੂੰ 42844 ਵੋਟਾਂ ਮਿਲੀਆਂ। ਦਾਖਾ ਨੇ ਸ਼ਿਵਾਲਿਕ ਨੂੰ 8,726 ਵੋਟਾਂ ਨਾਲ ਹਰਾਇਆ ਸੀ।
2007
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਇਹ ਸੀਟ 'ਤੇ ਮੁੜ ਅਕਾਲੀ ਦਲ ਦੀ ਝੋਲੀ ਪਾਈ। ਉਨ੍ਹਾਂ ਨੇ 94807 ਵੋਟਾਂ ਪ੍ਰਾਪਤ ਕੀਤੀਆਂ ਤੇ ਕਾਂਗਰਸੀ ਉਮੀਦਵਾਰ ਮਲਕੀਤ ਸਿੰਘ ਦਾਖਾ ਨੂੰ 79006 ਵੋਟਾਂ ਮਿਲੀਆਂ। ਸ਼ਿਵਾਲਿਕ ਨੇ ਦਾਖਾ ਨੂੰ 3000 ਵੋਟਾਂ ਨਾਲ ਹਰਾਇਆ।
2012
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਵੱਡੇ ਫਰਕ ਨਾਲ ਇਹ ਸੀਟ ਜਿੱਤੀ । ਮਨਪ੍ਰੀਤ ਇਆਲੀ ਨੇ 72208 ਵੋਟਾਂ ਹਾਸਲ ਕੀਤੀਆਂ ਤੇ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਖੰਗੂੜਾ ਨੂੰ 55820 ਵੋਟਾਂ ਮਿਲੀਆਂ। ਇਸ ਤਰ੍ਹਾਂ ਇਆਲੀ ਨੇ ਖੰਗੂੜਾ ਨੂੰ 16,388 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
2017
2017 ’ਚ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਨੇ 58923 ਵੋਟਾਂ ਹਾਸਲ ਕਰਕੇ ਅਕਾਲੀ-ਕਾਂਗਰਸੀਆਂ ਦੀ ਜਿੱਤ 'ਤੇ ਬ੍ਰੇਕ ਲਾ ਦਿੱਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ 54754 ਵੋਟਾਂ ਪਈਆਂ ਸਨ। ਇਸ ਤਰ੍ਹਾਂ ਫੂਲਕਾ ਨੇ ਇਆਲੀ ਨੂੰ 4169 ਵੋਟਾਂ ਨਾਲ ਹਰਾਇਆ ਸੀ। ਕਾਂਗਰਸ ਦੇ ਮੇਜਰ ਸਿੰਘ ਭੈਣੀ ਤੀਜੇ ਸਥਾਨ ’ਤੇ ਰਹੇ ਸਨ, ਜਿਨ੍ਹਾਂ ਨੂੰ 28571 ਵੋਟਾਂ ਪ੍ਰਾਪਤ ਹੋਈਆਂ ਸਨ।
2019
ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦੇ ਅਸਤੀਫ਼ਾ ਦੇਣ ਮਗਰੋਂ ਜ਼ਿਮਨੀ ਚੋਣ ਹੋਈ ਜਿਸ ਵਿੱਚ ਅਕਾਲੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਵੱਡੀ ਜਿੱਤ ਹਾਸਲ ਕੀਤੀ।ਕਾਂਗਰਸ ਵੱਲੋਂ ਕੈਪਟਨ ਸੰਦੀਪ ਸੰਧੂ ਨੂੰ ਮੈਦਾਨ 'ਚ ਉਤਾਰਿਆ ਗਿਆ ਸੀ ਪਰ ਸਰਕਾਰ ਹੋਣ ਦੇ ਬਾਵਜੂਦ ਵੀ ਕਾਂਗਰਸ ਇਹ ਸੀਟ ਜਿੱਤ ਨਾ ਸਕੀ। ਮਨਪ੍ਰੀਤ ਨੂੰ 66,297 ਵੋਟਾਂ ਮਿਲੀਆਂ ਸਨ।
2022 ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਇਆਲੀ ਮੁੜ ਚੋਣ ਮੈਦਾਨ ਵਿੱਚ ਹਨ। ਇਸ ਵਾਰ ‘ਆਪ’ ਵੱਲੋਂ ਕੇ. ਐੱਨ. ਐੱਸ. ਕੰਗ ਨੂੰ ਮੌਕਾ ਦਿੱਤਾ ਗਿਆ ਹੈ ਅਤੇ ਕਾਂਗਰਸ ਵੱਲੋਂ ਕੈਪਟਨ ਸੰਦੀਪ ਸਿੰਘ ਸੰਧੂ ਮੁੜ ਚੋਣ ਮੈਦਾਨ ਵਿੱਚ ਹਨ। ਸੰਯੁਕਤ ਸਮਾਜ ਮੋਰਚਾ ਵੱਲੋਂ ਹਰਪ੍ਰੀਤ ਸਿੰਘ ਮੱਖੂ ਅਤੇ ਪੰਜਾਬ ਲੋਕ ਕਾਂਗਰਸ ਵੱਲੋਂ ਦਮਨਜੀਤ ਸਿੰਘ ਮੋਹੀ ਚੋਣ ਮੈਦਾਨ ’ਚ ਹਨ।
2022 ਵਿਧਾਨ ਸਭਾ ਚੋਣਾਂ ਸਮੇਂ ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 187760 ਹੈ, ਜਿਨ੍ਹਾਂ 'ਚ 88737 ਪੁਰਸ਼, 99021 ਔਰਤਾਂ ਤੇ 2 ਥਰਡ ਜੈਂਡਰ ਹਨ।
ਲੁਧਿਆਣਾ ਕੇਂਦਰੀ ਹਲਕੇ ’ਚੋਂ ਇਸ ਵਾਰ ਕਿਸ ਦੀ ਹੋਵੇਗੀ ਜਿੱਤ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
NEXT STORY