ਲੁਧਿਆਣਾ ਕੇਂਦਰੀ (ਵੈੱਬ ਡੈਸਕ) - ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕਾ ਲੁਧਿਆਣਾ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਇਸ ਸੀਟ 'ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਸਕੀ ਹੈ ਅਤੇ ਜੇਤੂ ਉਮੀਦਵਾਰ ਸੁਰਿੰਦਰ ਕੁਮਾਰ ਡਾਵਰ ਮੁੜ ਚੋਣ ਮੈਦਾਨ ਵਿੱਚ ਹਨ।
2012
2012 ਦੀਆਂ ਚੋਣਾਂ 'ਚ ਕਾਂਗਰਸ ਦੇ ਸੁਰਿੰਦਰ ਕੁਮਾਰ ਡਾਵਰ ਨੇ ਭਾਜਪਾ ਦੇ ਸਤਪਾਲ ਗੋਸਾਈਂ ਨੂੰ 7,196 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਕਾਂਗਰਸ ਨੂੰ 47,737 ਤੇ ਭਾਜਪਾ ਨੂੰ 40,541, ਜਦਕਿ ਅਜ਼ਾਦ ਖੜ੍ਹੇ ਅਜੇ ਨਈਅਰ ਨੂੰ 5,732 ਵੋਟਾਂ ਮਿਲੀਆਂ ਸਨ।
2017
2017 'ਚ ਕਾਂਗਰਸ ਦੇ ਸੁਰਿੰਦਰ ਕੁਮਾਰ ਡਾਵਰ ਨੇ ਮੁੜ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਭਾਜਪਾ ਦੇ ਗੁਰਦੇਵ ਸ਼ਰਮਾ ਨੂੰ 20,480 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਸੁਰਿੰਦਰ ਕੁਮਾਰ ਨੂੰ 47,871 ਅਤੇ ਗੁਰਦੇਵ ਸ਼ਰਮਾ ਨੂੰ 27,391ਵੋਟਾਂ ਮਿਲੀਆਂ ਸਨ। ਲੋਕ ਇਨਸਾਫ਼ ਪਾਰਟੀ ਦੇ ਵਿਪਨ ਸੂਦ ਕਾਕਾ 25,001 ਵੋਟਾਂ ਨਾਲ ਤੀਸਰੇ ਸਥਾਨ 'ਤੇ ਰਹੇ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਸੁਰਿੰਦਰ ਕੁਮਾਰ ਡਾਵਰ ਮੁੜ ਚੋਣ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿਤਪਾਲ ਸਿੰਘ ਪਾਲੀ, ‘ਆਪ’ ਵੱਲੋਂ ਅਸ਼ੋਕ ਪੱਪੀ ਪਰਾਸ਼ਰ, ਭਾਜਪਾ ਵੱਲੋਂ ਗੁਰਦੇਵ ਸ਼ਰਮਾ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਸ਼ਿਵਮ ਅਰੋੜਾ ਚੋਣ ਮੈਦਾਨ ’ਚ ਹਨ।
ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕੇ 'ਚ ਕੁੱਲ ਵੋਟਰਾਂ ਦੀ ਗਿਣਤੀ 158931 ਹੈ, ਜਿਨ੍ਹਾਂ 'ਚ 73778 ਪੁਰਸ਼, 85142 ਔਰਤਾਂ ਤੇ 11 ਥਰਡ ਜੈਂਡਰ ਹਨ।
ਜਗਰਾਓਂ ਹਲਕੇ ਤੋਂ ਸੌਖੀ ਨਹੀਂ ਮਿਲੇਗੀ ਕਿਸੇ ਪਾਰਟੀ ਨੂੰ ਜਿੱਤ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ
NEXT STORY