ਮੋਹਾਲੀ (ਪਰਦੀਪ) : ਪੰਜਾਬ ਵਿਧਾਨ ਸਭਾ ਚੋਣਾਂ ਲੰਘੀ 20 ਫਰਵਰੀ ਨੂੰ ਮੁਕੰਮਲ ਹੋ ਚੁੱਕੀਆਂ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ਮਸ਼ੀਨਾਂ ਵਿਚ ਬੰਦ ਪਈ ਹੈ ਪਰ ਸਿਆਸੀ ਪੰਡਤਾਂ ਦੀ ਇਹ ਸਪੱਸ਼ਟ ਰਾਏ ਹੈ ਕਿ ਪੰਜਾਬ ਵਿਚ ਕੋਈ ਵੀ ਸਿਆਸੀ ਪਾਰਟੀ ਇਹ ਸਥਿਤੀ ਵਿਚ ਨਹੀਂ ਹੋਵੇਗੀ ਕਿ ਉਹ ਇਕੱਲਿਆਂ ਆਪਣੀ ਸਰਕਾਰ ਬਣਾ ਸਕੇ ਅਤੇ ਇਸੇ ਕਾਰਨ ਹੀ ਆਗੂਆਂ ਨੇ ਆਪੋ-ਆਪਣੇ ਪੱਧਰ ’ਤੇ ਬਿਆਨਬਾਜ਼ੀ ਵੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਇਹ ਬਿਆਨ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਾਂਗਰਸ ‘ਆਪ’ ਨਾਲ ਮਿਲ ਕੇ ਸਰਕਾਰ ਬਣਾ ਸਕਦੀ ਹੈ। ਬੀਬੀ ਭੱਠਲ ਦੇ ਇਸ ਬਿਆਨ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਕਾਂਗਰਸ ਸਪੱਸ਼ਟ ਬਹੁਮਤ ਵਿਚ ਨਹੀਂ ਆਵੇਗੀ ਪਰ ਇਸ ਦੇ ਨਾਲ ਹੀ ਭਾਜਪਾ ਦੇ ਸੀਨੀਅਰ ਨੇਤਾ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ਼੍ਰੋਮਣੀ ਅਕਾਲੀ ਦਲ ਸਬੰਧੀ ਕਿਹਾ ਗਿਆ ਕਿ ਭਾਜਪਾ ਨੇ ਅਕਾਲੀ ਦਲ ਨਾਲ ਰਿਸ਼ਤੇ ਖ਼ਤਮ ਨਹੀਂ ਕੀਤੇ, ਬੇਸ਼ੱਕ ਅਕਾਲੀ ਦਲ ਵੱਲੋਂ ਖ਼ਤਮ ਕੀਤੇ ਜਾ ਚੁੱਕੇ ਹਨ। ਅਮਿਤ ਸ਼ਾਹ ਨੇ ਨਾਲ ਹੀ ਇਹ ਵੀ ਦੁਹਰਾਇਆ ਕਿ ਪੰਜਾਬ ਵਿਚ ਭਾਜਪਾ ਬੇਸ਼ੱਕ ਇਕੱਲਿਆਂ ਸਰਕਾਰ ਨਹੀਂ ਬਣਾਉਣ ਜਾ ਰਹੀ ਪਰ ਪਹਿਲਾਂ ਦੇ ਮੁਕਾਬਲੇ ਭਾਜਪਾ ਪੰਜਾਬ ਵਿਚ ਮਜ਼ਬੂਤ ਜ਼ਰੂਰ ਹੋ ਨਿੱਬੜੇਗੀ ।
ਇਹ ਵੀ ਪੜ੍ਹੋ : ਪਠਾਨਕੋਟ ’ਚ ਸ਼ਰੇਆਮ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਮਾਰੇ ਲਲਕਾਰੇ, ਵੀਡੀਓ ’ਚ ਦੇਖੋ ਖ਼ੌਫਨਾਕ ਵਾਰਦਾਤ
ਪੰਜਾਬ ਦੇ ਚੋਣ ਨਤੀਜਿਆਂ ਤੋਂ ਚੰਗੀ ਖ਼ਬਰ ਦੀ ਆਸ ਵਿਚ ਵੱਖ-ਵੱਖ ਆਗੂ ਆਪਣੀ ਸ਼ਰਧਾ ਅਨੁਸਾਰ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਹਿਬਾਨ, ਮੰਦਰਾਂ, ਚਰਚਾਂ ਅਤੇ ਮਸਜਿਦਾਂ ਵਿਚ ਆਪਣੇ ਪਰਿਵਾਰਕ ਅਤੇ ਕੋਰ ਕਮੇਟੀ ਮੈਂਬਰਾਂ ਨਾਲ ਨਤਮਸਤਕ ਹੋ ਰਹੇ ਹਨ ਅਤੇ ਕਈ ਆਗੂਆਂ ਵੱਲੋਂ ਆਪਣੀ ਪੁਰਾਣੀ ਰਵਾਇਤ ਮੁਤਾਬਕ ਡੇਰਿਆਂ ਵਿਚ ਜਾ ਕੇ ਧਾਰਮਿਕ ਸ਼ਖ਼ਸੀਅਤਾਂ ਕੋਲੋਂ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ । ਦੂਜੇ ਪਾਸੇ ਅੱਜ ਵੀ ਪੰਜਾਬ ਵਿਚ ਬਹੁਤ ਸਾਰੇ ਉਮੀਦਵਾਰਾਂ ਦੀ ਟੇਕ ਪੰਡਤਾਂ ਵੱਲ ਲੱਗੀ ਹੋਈ ਹੈ। ਸਬੰਧਤ ਪੰਡਤਾਂ ਵੱਲੋਂ ਦੱਸੇ ਗਏ ਉਪਾਅ ’ਤੇ ਅਮਲ ਕਰਦਿਆਂ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚਲੇ ਕਈ ਧਾਰਮਿਕ ਸਥਾਨਾਂ ’ਤੇ ਵੀ ਆਗੂ ਡਟੇ ਹੋਏ ਹਨ। ਪੰਡਤਾਂ ਵੱਲੋਂ ਜਦੋਂ ਉਮੀਦਵਾਰ ਵਿਸ਼ੇਸ਼ ਨੂੰ ਹਵਨ ਵਾਲੀ ਥਾਂ ’ਤੇ ਖੁਦ ਰਾਤ ਵੇਲੇ ਹਾਜ਼ਰ ਹੋਣ ਲਈ ਵੀ ਕਿਹਾ ਜਾਂਦਾ ਹੈ ਤਾਂ ਉਮੀਦਵਾਰ ਵੱਲੋਂ ਬਿਨਾਂ ਕਿਸੇ ਸਵਾਲ ਦੇ ਆਪਣੀ ਜਿੱਤ ਦੇ ਸੰਭਾਵੀ ਚਿੱਤਰ ਨੂੰ ਸਾਹਮਣੇ ਰੱਖਦਿਆਂ ਸਬੰਧਤ ਜ਼ਰੂਰੀ ਧਾਰਮਿਕ ਪ੍ਰਕਿਰਿਆ ਨੂੰ ਪੂਰੀ ਸ਼ਰਧਾ ਨਾਲ ਸਿਰੇ ਚੜ੍ਹਾਇਆ ਜਾ ਰਿਹਾ ਹੈ ।
ਇਹ ਵੀ ਪੜ੍ਹੋ : ਪੰਜਾਬ ਚੋਣਾਂ ’ਚ 50 ਲੱਖ ਨੌਜਵਾਨ ਵੋਟਰ ਬਣਨਗੇ ਗੇਮ ਚੇਂਜਰ, 5 ਸਿਆਸੀ ਪਾਰਟੀਆਂ ਨੂੰ ਝੱਲਣੀ ਪੈ ਸਕਦੀ ਹੈ ‘ਨਮੋਸ਼ੀ’
ਕੂੜ-ਪ੍ਰਚਾਰ ਕਰਨ ਵਾਲੇ ਨੇਤਾਵਾਂ ਵਿਚਲਾ ਗੱਠਜੋੜ ਨਹੀਂ ਹੋਵੇਗਾ ਅਨੈਤਿਕ !
ਪੰਜਾਬ ਵਿਚ ਕਾਂਗਰਸ, ‘ਆਪ’, ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਅਤੇ ਭਾਜਪਾ ਦੇ ਉਮੀਦਵਾਰਾਂ ਵਿਚਕਾਰ ਮੁੱਖ ਮੁਕਾਬਲਾ ਹੋਇਆ ਅਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਇਕ-ਦੂਸਰੇ ਖ਼ਿਲਾਫ਼ ਨਿੱਜੀ ਦੂਸ਼ਣਬਾਜ਼ੀ ਕੀਤੀ ਗਈ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਸਬੰਧੀ ਪੂਰੀ ਪੋਲ-ਖੋਲ ਰਣਨੀਤੀ ਵੀ ਇਕ ਦੂਸਰੇ ਦੇ ਵਿਰੁੱਧ ਅਪਣਾਈ ਗਈ ਪਰ ਕੀ ਹੁਣ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਸਿਰਫ਼ ਤੇ ਸਿਰਫ਼ ਸੱਤਾ ਪ੍ਰਾਪਤੀ ਲਈ ਹੋਣ ਵਾਲੇ ਸੰਭਾਵੀ ਗੱਠਜੋੜ ਨੂੰ ਨੈਤਿਕ ਮੰਨਿਆ ਜਾਵੇਗਾ? ਕੀ ਅਜਿਹੇ ਗੱਠਜੋੜ ਅਨੈਤਿਕਤਾ ਦੀ ਹੱਦ ਪਾਰ ਨਹੀਂ ਕਰਨਗੇ? ਕੀ ਸੂਬਾ ਅਾਗੂਆਂ ਵੱਲੋਂ ਵੋਟਰਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਨਹੀਂ ਹੋਵੇਗਾ ? ਇਸ ਸੰਭਾਵੀ ਰਾਜਨੀਤਕ ਸਥਿਤੀ ਸਬੰਧੀ ਸਮਾਜਿਕ ਚਿੰਤਕਾਂ ਦਾ ਇਕੋ ਜਵਾਬ ਹੈ ਕੀ ਅਜਿਹੇ ਅਨੈਤਿਕ ਗੱਠਜੋੜ ਦੀ ਥਾਂ ’ਤੇ ਉਮੀਦਵਾਰਾਂ ਵੱਲੋਂ ਜਾਂ ਰਾਜਨੀਤਿਕ ਪਾਰਟੀਆਂ ਦੀ ਹਾਈਕਮਾਨ ਦੇ ਆਗੂਆਂ ਵੱਲੋਂ ਭਵਿੱਖ ਸਬੰਧੀ ਚਿੰਤਨ ਜਾਂ ਮੰਥਨ ਪਹਿਲਾਂ ਹੀ ਨਹੀਂ ਕਰ ਲੈਣਾ ਚਾਹੀਦਾ ਸੀ ਜਾਂ ਸਿਰਫ਼ ਲੋਕਾਂ ਨੂੰ ਹੀ ਗੁੰਮਰਾਹ ਕਰਨਾ ਸੀ ?
ਇਹ ਵੀ ਪੜ੍ਹੋ : ਪੁਲਸ ਨੇ ਨਾਕੇ ’ਤੇ ਰੋਕੀ ਐਂਬੂਲੈਂਸ, ਜਦੋਂ ਤਲਾਸ਼ੀ ਲਈ ਤਾਂ ਸਾਹਮਣੇ ਆਇਆ ਕਾਲਾ ਕਾਰਨਾਮਾ
ਯੂਕ੍ਰੇਨ ’ਚ ਫਸੇ ਪੰਜਾਬੀ : ਕਿਸੇ ਵੱਲੋਂ ਵੀ ਨਹੀਂ ਹੋਈ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਅਪੀਲ
ਕਿਸੇ ਵੀ ਸਿਆਸੀ ਪਾਰਟੀ ਵਲੋਂ ਅਜੇ ਤਕ ਯੂਕ੍ਰੇਨ ਵਿਚ ਪੰਜਾਬ ਦੇ ਫਸੇ ਨੌਜਵਾਨਾਂ ਸਬੰਧੀ ਕੋਈ ਤਸੱਲੀਬਖ਼ਸ਼ ਬਿਆਨ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕਿਸੇ ਵੱਲੋਂ ਇਸ ਸਬੰਧੀ ਕੋਈ ਸਰਬ ਪਾਰਟੀ ਮੀਟਿੰਗ ਦੀ ਹੀ ਅਪੀਲ ਕੀਤੀ ਗਈ ਹੈ। ਸਾਰੇ ਅਾਗੂ ਸਿਰਫ਼ ਅਤੇ ਸਿਰਫ਼ ਪੰਜਾਬ ਵਿਚ ਕੁਰਸੀ ਖਾਤਰ ਜ਼ੋਰ-ਅਜ਼ਮਾਇਸ਼ ਵਿਚ ਲੱਗੇ ਹੋਏ ਹਨ ।
ਇਹ ਵੀ ਪੜ੍ਹੋ : ਨੂਰਪੁਰਬੇਦੀ ਦੇ ਦਵਿੰਦਰ ਬਾਜਵਾ ਨੇ ਹਾਸਲ ਕੀਤਾ ਵੱਡਾ ਮੁਕਾਮ, ਹੌਂਸਲਾ ਅਜਿਹਾ ਕਿ ਸੁਣ ਤੁਸੀਂ ਵੀ ਕਰੋਗੇ ਸਿਫਤਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵੱਡੀ ਖ਼ਬਰ: ਭਾਰਤ-ਪਾਕਿ ਸਰਹੱਦ ’ਚ ਦਾਖ਼ਲ ਹੋਏ ਡਰੋਨ ਤੋਂ 22 ਕਰੋੜ ਰੁਪਏ ਦੀ ਹੈਰੋਇਨ ਬਰਾਮਦ
NEXT STORY