ਮੋਗਾ (ਆਜ਼ਾਦ) - ਰਿਸ਼ਵਤ ਲੈਣ ਦੇ ਮਾਮਲੇ 'ਚ ਬੁਰੀ ਤਰ੍ਹਾਂ ਫਸੇ ਸਹਾਇਕ ਥਾਣੇਦਾਰ ਅਵਨੀਤ ਸਿੰਘ ਖਿਲਾਫ ਕਰੀਬ 2 ਮਹੀਨੇ ਤੋਂ ਜ਼ਿਆਦਾ ਚੱਲੀ ਜਾਂਚ ਤੋਂ ਬਾਅਦ ਮੋਗਾ ਪੁਲਸ ਵੱਲੋਂ ਕੁੱਰਪਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁੱਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਮਹਾਵੀਰ ਸਿੰਘ ਪੁੱਤਰ ਪੱਪੂ ਸਿੰਘ ਨਿਵਾਸੀ ਮਸੀਤਾਂ ਨੇ ਕਿਹਾ ਹੈ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਬੀਤੀ 19 ਨਵੰਬਰ, 2017 ਨੂੰ ਮਨਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਪਿੰਡ ਲੋਹਗੜ੍ਹ ਦਾ ਕੋਟ ਈਸੇ ਖਾਂ 'ਚ ਸਥਿਤ ਇਕ ਹੇਅਰ ਡਰੈੱਸਰ ਦੀ ਦੁਕਾਨ ਤੋਂ ਕੀਮਤੀ ਮੋਬਾਇਲ ਚੋਰੀ ਹੋ ਗਿਆ ਸੀ। ਉਨ੍ਹਾਂ ਨੇ ਕੋਟ ਈਸੇ ਖਾਂ ਪੁਲਸ ਨੂੰ ਸ਼ਿਕਾਇਤ ਪੱਤਰ ਦੇ ਕੇ ਮੋਬਾਇਲ ਚੋਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਦੀ ਗੁਹਾਰ ਲਾਈ ਸੀ। ਉਕਤ ਮਾਮਲੇ 'ਚ ਥਾਣਾ ਕੋਟ ਈਸੇ ਖਾਂ 'ਤੇ ਤਾਇਨਾਤ ਸਹਾਇਕ ਥਾਣੇਦਾਰ ਅਵਨੀਤ ਸਿੰਘ ਨੇ ਮੇਰੇ ਭਰਾ ਜੁਗਰਾਜ ਸਿੰਘ ਜੋਗਾ ਅਤੇ ਬਿੰਦਰ ਸਿੰਘ ਨੂੰ ਕਾਬੂ ਕਰ ਲਿਆ। ਉਨ੍ਹਾਂ ਨੇ ਸਾਨੂੰ ਦੋਵਾਂ ਨੂੰ ਛੱਡਣ ਅਤੇ ਮਾਮਲਾ ਨਾ ਕਰਨ ਦਾ ਭਰੋਸਾ ਦੇ ਕੇ ਸਾਡੇ ਤੋਂ 2 ਲੱਖ ਰੁਪਏ ਦੀ ਮੰਗ ਕੀਤੀ। ਮੈਂ ਕਿਸੇ ਤਰ੍ਹਾਂ ਉਸ ਨੂੰ ਇਕ ਲੱਖ ਰੁਪਏ ਨਕਦ ਦੇ ਦਿੱਤੇ ਪਰ ਸਹਾਇਕ ਥਾਣੇਦਾਰ ਨੇ ਪੈਸੇ ਲੈਣ ਦੇ ਬਾਵਜੂਦ ਉਕਤ ਦੋਵਾਂ ਖਿਲਾਫ ਚੋਰੀ ਦਾ ਮਾਮਲਾ ਥਾਣਾ ਕੋਟ ਈਸੇ ਖਾਂ 'ਚ ਦਰਜ ਕਰ ਲਿਆ, ਜਿਸ 'ਤੇ ਮੈਂ ਸਹਾਇਤ ਥਾਣੇਦਾਰ ਤੋਂ ਪੈਸੇ ਵਾਪਸ ਕਰਨ ਦੀ ਗੁਹਾਰ ਲਾਈ। ਪਹਿਲਾਂ ਤਾਂ ਉਹ ਟਾਲ-ਮਟੋਲ ਕਰਨ ਲੱਗਾ ਅਤ ੇਸਾਡੇ ਵੱਲੋਂ ਜ਼ਿਆਦਾ ਕਹਿਣ 'ਤੇ ਉਸ ਨੇ 22 ਹਜ਼ਾਰ ਰੁਪਏ ਵਾਪਸ ਕਰ ਦਿੱਤੇ। ਉਸ ਨੇ ਬਾਕੀ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਜਿਸ ਦੀ ਸ਼ਿਕਾਇਤ ਮੈਂ ਵਿਜੀਲੈਂਸ ਬਿਊਰੋ ਦੇ ਟੋਲ ਫੀ੍ਰ ਨੰਬਰ 'ਤੇ ਕੀਤੀ।
ਮੈਡੀਕਲ ਬੋਰਡ ਵੀਡੀਓਗ੍ਰਾਫੀ 'ਚ ਕਰੇਗਾ ਮਾਂ-ਧੀ ਦਾ ਪੋਸਟਮਾਰਟਮ
NEXT STORY