ਖੰਨਾ, (ਸੁਨੀਲ)- ਖੰਨਾ ਦੇ ਨਜ਼ਦੀਕੀ ਪਿੰਡ ਲਲਹੇਡ਼ੀ ਵਿਚ ਇਕ ਬਾਪ ਵੱਲੋਂ ਆਪਣੇ ਹੀ ਪੁੱਤਰ ਦੇ ਸਿਰ ’ਤੇ ਇੱਟ ਨਾਲ ਹਮਲਾ ਕਰ ਕੇ ਉਸਨੂੰ ਲਹੂ-ਲੁਹਾਨ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਜ਼ਖ਼ਮੀ ਬੇਟੇ ਸ਼ਰਨਜੀਤ (17) ਪੁੱਤਰ ਬਲਵੰਤ ਸਿੰਘ ਨਿਵਾਸੀ ਪਿੰਡ ਲਲਹੇਡ਼ੀ ਨੂੰ ਸਿਵਲ ਹਸਪਤਾਲ ਖੰਨਾ ’ਚ ਭਰਤੀ ਕਰਵਾਉਣ ਉਪਰੰਤ ਇਸਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਪੁਲਸ ਨੇ ਬਿਆਨ ਕਲਮਬੱਧ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਵਿਚ ਜ਼ੇਰੇ ਇਲਾਜ ਸ਼ਰਨਜੀਤ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਗੱਡੀ ਨੂੰ ਲੈ ਕੇ ਉਸਦਾ ਵੱਡਾ ਭਰਾ ਤੇ ਉਸਦਾ ਬਾਪ ਆਪਸ ’ਚ ਝਗਡ਼ ਰਹੇ ਸਨ, ਲਡ਼ਾਈ ਛੁਡਾਉਣ ਦੇ ਉਦੇਸ਼ ਨਾਲ ਜਿਵੇਂ ਹੀ ਉਹ ਬਚਾਅ ਲਈ ਉਨ੍ਹਾਂ ਦੇ ਕੋਲ ਗਿਆ ਤਾਂ ਗੁੱਸੇ ’ਚ ਅਾਏ ਉਸਦੇ ਪਿਤਾ ਨੇ ਉਸਦੇ ਹੀ ਸਿਰ ਵਿਚ ਇੱਟ ਮਾਰੀ ਦਿੱਤੀ। ਖੂਨ ਨਾਲ ਲੱਥ-ਪੱਥ ਹਾਲਤ ਵਿਚ ਉਸਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਲਿਆਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੇ ਸਿਰ ’ਤੇ ਕਈ ਟਾਂਕੇ ਲਾਉਂਦੇ ਹੋਏ ਉਸਦੇ ਖੂਨ ਵਹਾਅ ਨੂੰ ਰੋਕਿਆ। ਇਸ ਸੰਬੰਧੀ ਜਦੋਂ ਬਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਸਾਰੇ ਦੋਸ਼ਾਂ ਨੂੰ ਝੂਠਾ ਤੇ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਬਾਪ ਆਪਣੇ ਹੀ ਬੇਟੇ ਦੇ ਸਿਰ ’ਤੇ ਇੱਟ ਨਾਲ ਹਮਲਾ ਕਰੇ। ਦੋਵੇਂ ਭਰਾ ਆਪਸ ’ਚ ਝਗਡ਼ ਰਹੇ ਸਨ ਤੇ ਉਹ ਆਪਣੇ-ਆਪ ਹੀ ਸੱਟ ਖਾ ਬੈਠਿਆ।
ਪੀੜਤ ਦੇ ਬਿਅਾਨਾਂ ਦੇ ਅਾਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ : ਆਈ. ਓ.
ਜਦੋਂ ਇਸ ਸੰਬੰਧੀ ਕੇਸ ਨਾਲ ਸਬੰਧਿਤ ਆਈ. ਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼ਰਨਜੀਤ ਨੇ ਜੋ ਬਿਆਨ ਕਲਮਬੱਧ ਕਰਵਾਏ ਹਨ, ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਅਸੂਲ ਮੰਚ ਦੇ ‘ਥਾਲ ਖਡ਼ਕਾਓ’ ਅੰਦੋਲਨ ਨੂੰ ਜਗਰਾਓਂ ’ਚ ਭਰਵਾਂ ਹੁੰਗਾਰਾ
NEXT STORY