ਚੰਡੀਗੜ੍ਹ (ਸੁਸ਼ੀਲ) : ਹੱਲੋਮਾਜਰਾ ਸਥਿਤ ਰਵਿਦਾਸ ਮੰਦਰ ਨੇੜੇ ਇੱਕ ਨੌਜਵਾਨ ’ਤੇ ਚਾਕੂ ਨਾਲ ਹਮਲਾ ਕਰਕੇ ਹਮਲਾਵਰ ਫ਼ਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਨੌਜਵਾਨ ਨੂੰ ਜੀ. ਐੱਮ. ਸੀ.ਐੱਚ.-32 ਵਿਚ ਦਾਖ਼ਲ ਕਰਵਾਇਆ। ਜ਼ਖਮੀ ਦੀ ਪਛਾਣ ਹੱਲੋਮਾਜਰਾ ਵਾਸੀ ਦਿਲੀਪ ਵਜੋਂ ਹੋਈ ਹੈ। ਦਿਲੀਪ ਦੀ ਸ਼ਿਕਾਇਤ ’ਤੇ ਸੈਕਟਰ-31 ਥਾਣੇ ਦੀ ਪੁਲਸ ਨੇ ਦੀਪਕ ਅਤੇ ਅਸ਼ਵਨੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਇੱਕ ਮੁਲਜ਼ਮ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਮੁਲਜ਼ਮ ਤੋਂ ਫ਼ਰਾਰ ਮੁਲਜ਼ਮ ਬਾਰੇ ਪੁੱਛਗਿੱਛ ਕਰ ਰਹੀ ਹੈ। ਦਿਲੀਪ ਨੇ ਆਪਣੀ ਸ਼ਿਕਾਇਤ ਵਿਚ ਪੁਲਸ ਨੂੰ ਦੱਸਿਆ ਕਿ ਉਹ ਮਾਰਕਿਟ ਜਾ ਰਿਹਾ ਸੀ। ਹੱਲੋਮਾਜਰਾ ਦੇ ਰਵਿਦਾਸ ਮੰਦਰ ਨੇੜੇ ਦੀਪਕ ਅਤੇ ਅਸ਼ਵਨੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਪੁਲਸ ਨੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਸੈਕਟਰ-31 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਦਿਲੀਪ ਦੇ ਬਿਆਨ ਦਰਜ ਕੀਤੇ ਅਤੇ ਦੀਪਕ ਅਤੇ ਅਸ਼ਵਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਬਾਅਦ ਵਿਚ ਪੁਲਸ ਨੇ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ।
ਪੰਜਾਬ 'ਚ ਵੱਡਾ ਹਾਦਸਾ: 65 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਗ਼ਰੀਬਾਂ ਦੇ ਸੜੇ ਆਸ਼ਿਆਨੇ
NEXT STORY