ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪਿੰਡ ਥਰੀਕੇ 'ਚ ਬੀਤੇ ਦਿਨ ਪਟਵਾਰੀ ਦੀਪਕ ਸਿੰਗਲਾ 'ਤੇ ਹੋਏ ਹਮਲੇ ਦੀ ਗੁੱਥੀ ਨੂੰ ਪੁਲਸ ਨੇ ਸੁਲਝਾ ਲਿਆ ਹੈ ਅਤੇ ਪਿੰਡ ਦੇ ਹੀ ਪੁਰਾਣੇ ਪਟਵਾਰੀ ਜਸਪ੍ਰੀਤ ਸਿੰਘ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਟਵਾਰੀ ਦੀਪਕ ਸਿੰਗਲਾ ਨੇ ਪਿੰਡ ਥਰੀਕੇ 'ਚ 2 ਦਿਨ ਪਹਿਲਾਂ ਹੀ ਜੁਆਇਨ ਕੀਤਾ ਸੀ ਕਿ ਦਫਤਰ 'ਚ ਕੁਝ ਅਣਪਛਾਤੇ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਨੇੜਲੇ ਹਸਪਤਾਲ ਭਰਤੀ ਕਰਾਇਆ ਗਿਆ ਸੀ।
ਫਿਲਹਾਲ ਦੀਪਕ ਸਿੰਗਲਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਅੰਨ੍ਹੇ ਹਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਸ ਨੇ ਮਾਮਲੇ 'ਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ 'ਚ ਪੁਰਾਣਾ ਪਟਵਾਰੀ ਜਸਪ੍ਰੀਤ ਸਿੰਘ ਵੀ ਸ਼ਾਮਲ ਹਨ। ਅਸਲ 'ਚ ਜਸਪ੍ਰੀਤ ਨੇ ਹੀ ਦੀਪਕ ਸਿੰਗਲਾ ਨੂੰ ਹਟਾਉਣ ਲਈ ਇਹ ਹਮਲਾ ਕਰਵਾਇਆ ਸੀ ਅਤੇ ਉਸ ਨੇ ਦੀਪਕ ਸਿੰਗਲਾ ਨੂੰ ਡਰਾਉਣ ਲਈ ਕੁਝ ਲੋਕਾਂ ਨੂੰ 30 ਹਜ਼ਾਰ ਰੁਪਏ ਦੀ ਸੁਪਾਰੀ ਵੀ ਦਿੱਤੀ ਸੀ। ਫਿਲਹਾਲ ਪੁਲਸ ਨੇ ਵਾਰਦਾਤ ਸਮੇਂ ਵਰਤੇ ਗਏ 3 ਦਾਤਰ ਅਤੇ 2 ਮੋਟਰਸਾਈਕਲ ਵੀ ਬਰਾਮਦ ਕਰ ਲਏ ਹਨ।
ਬੈਂਸ ਦੀ ਜ਼ਮਾਨਤ ਪਟੀਸ਼ਨ 'ਤੇ ਕੋਰਟ 16 ਸਤੰਬਰ ਨੂੰ ਕਰੇਗੀ ਸੁਣਵਾਈ
NEXT STORY