ਲੁਧਿਆਣਾ (ਸੰਜੇ ਗਰਗ) : ਲੁਧਿਆਣਾ 'ਚ ਦੇਰ ਰਾਤ ਇਕ ਲੋਕਲ ਅਖਬਾਰ ਦੇ ਪੱਤਰਕਾਰ ਦੇ ਘਰ ਜ਼ਬਰੀ ਦਾਖਲ ਹੋਏ ਕੁਝ ਨੌਜਵਾਨਾਂ ਵੱਲੋਂ ਪੱਤਰਕਾਰ ਅਵਿਨਾਸ਼ ਮੁੰਨਾ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਹ ਘਟਨਾ ਦੇਰ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੀ। ਹਮਲਾਵਾਰਾਂ ਵੱਲੋਂ ਬੇਰਹਿਮੀ ਨਾਲ ਮਾਰਕੁੱਟ ਕਰਦੇ ਹੋਏ ਪੱਤਰਕਾਰ ਦੇ ਪਿਤਾ ਅਤੇ ਭਰਾ ਸਮੇਤ ਉਸ ਦੇ ਨਬਾਲਗ ਬੇਟਾ-ਬੇਟੀ ਸਮੇਤ ਪਰਿਵਾਰ ਦੀ ਇਕ ਹੋਰ ਔਰਤ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ।
ਜ਼ਖਮੀ ਹੋਏ ਪੱਤਰਕਾਰ ਅਵਿਨਾਸ਼ ਮੁੰਨਾ ਨੇ 'ਜਗਬਾਣੀ' ਨੂੰ ਦੱਸਿਆ ਕਿ ਹਮਲਾਵਰਾਂ ਨੂੰ ਉਹ ਪਛਾਣਦਾ ਹੈ ਅਤੇ ਉਸ ਦੇ 15 ਸਾਲ ਦੇ ਨਾਬਾਲਗ ਬੇਟੇ ਨਾਲ ਹੋਈ ਕਿਸੇ ਗੱਲ ਨੂੰ ਲੈ ਕੇ ਨਿੱਜੀ ਰਜਿੰਸ਼ ਦੌਰਾਨ ਉਸ ਦੇ ਪਰਿਵਾਰ 'ਤੇ ਇਹ ਹਮਲਾ ਕੀਤਾ ਗਿਆ ਹੈ। ਇਸ ਹਮਲੇ 'ਚ ਉਸ ਦੇ ਪਿਤਾ ਦੇ ਸਿਰ 'ਚ 26 ਟਾਂਕੇ ਲੱਗੇ ਹਨ ਅਤੇ ਉਸ ਦੇ ਭਰਾ ਸਮੇਤ ਉਸ ਦੀਆਂ ਬਾਂਹਾ ਤੋੜ ਦਿੱਤੀਆ ਗਈਆਂ। ਇਸ ਤੋਂ ਇਲਾਵਾ ਉਸ ਦਾ ਨਾਬਾਲਗ ਲੜਕਾ ਅਤੇ 12 ਸਾਲਾ ਦੀ ਧੀ ਸਮੇਤ ਘਰ ਦੀ ਇਕ ਹੋਰ ਔਰਤ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਗਿਆ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰੇਲ ਹਾਦਸੇ ਦੇ 38 ਜ਼ਖਮੀਆਂ ਨੂੰ ਵੰਡੇ ਸਹਾਇਤਾ ਰਾਸ਼ੀ ਦੇ ਚੈੱਕ
NEXT STORY