ਤਰਨਤਾਰਨ (ਰਮਨ): ਬੀਤੇ ਦਿਨੀਂ ਸ਼ਹੀਦ ਕਾਮਰੇਡ ਬਲਵਿੰਦਰ ਸਿੰਘ ਸ਼ੋਰਿਆ ਚੱਕਰ ਦੇ ਬੇਟੇ ਉੱਪਰ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਨੂੰ ਪੁਲਸ ਵੱਲੋਂ ਸੁਲਝਾ ਲਿਆ ਗਿਆ ਹੈ। ਇਸ ਦੌਰਾਨ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਸ ਪਾਸੋਂ ਇਕ ਨਾਜਾਇਜ਼ ਪਿਸਤੌਲ ਅਤੇ 4 ਜਿੰਦਾ ਰਾਉਂਡ ਬਰਾਮਦ ਕੀਤੇ ਹਨ। ਉਨ੍ਹਾਂ ਤੋਂ ਰਿਮਾਂਡ ਦੌਰਾਨ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਦੀ ਵੱਡੀ ਕਾਰਵਾਈ! ਸੀਨੀਅਰ ਲੀਡਰ ਨੂੰ 5 ਸਾਲ ਲਈ ਪਾਰਟੀ 'ਚੋਂ ਕੱਢਿਆ
ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਐੱਸ.ਪੀ. ਅਭੀਮੰਨੀਊ ਰਾਣਾ ਨੇ ਦੱਸਿਆ ਕਿ ਬੀਤੀ 26 ਅਪ੍ਰੈਲ ਨੂੰ ਸ਼ਾਮ ਕਰੀਬ 5 ਵਜੇ ਸ਼ਹੀਦ ਕਾਮਰੇਡ ਬਲਵਿੰਦਰ ਸਿੰਘ ਸ਼ੋਰਿਆ ਚੱਕਰ ਦਾ ਬੇਟਾ ਗਗਨਦੀਪ ਸਿੰਘ ਆਪਣੇ ਬੇਟੇ ਦੀ ਦਵਾਈ ਲੈਣ ਬਾਜ਼ਾਰ ਗਿਆ ਸੀ। ਜਦੋਂ ਉਹ ਰਸਤੇ ਵਿਚ ਕੋਈ ਚੀਜ਼ ਗੱਡੀ ਤੋਂ ਬਾਹਰ ਸੁੱਟਣ ਲਈ ਰੁਕਿਆ ਤਾਂ ਇਕ ਵਰਨਾ ਕਾਰ ਵਿਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਉੱਪਰ ਜਾਨਲੇਵਾ ਹਮਲਾ ਕਰਦੇ ਹੋਏ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਕੁਝ ਗੋਲ਼ੀਆਂ ਗੱਡੀ ਦੇ ਟਾਇਰ ਵਿਚ ਲੱਗ ਗਈਆਂ ਅਤੇ ਉਸ ਵੱਲੋਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ
ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸਬੰਧੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਜਬੀਰ ਸਿੰਘ ਉਰਫ ਰਾਜਾ ਪੁੱਤਰ ਮਹਿੰਦਰ ਪਾਲ ਨਿਵਾਸੀ ਭਿੱਖੀਵਿੰਡ ਵਜੋਂ ਹੋਈ ਹੈ। ਜਿਸ ਵੱਲੋਂ ਗਗਨਦੀਪ ਸਿੰਘ ਨਾਲ ਪੁਰਾਣੀ ਰੰਜਿਸ਼ ਦੇ ਚਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੀਲ ਕਰ 'ਤਾ ਪੰਜਾਬ ਦਾ ਇਹ ਇਲਾਕਾ! ਪੁਲਸ ਫੋਰਸ ਤਾਇਨਾਤ, ਹੋ ਗਿਆ ਵੱਡਾ ਐਕਸ਼ਨ
NEXT STORY