ਸੁਲਤਾਨਪੁਰ ਲੋਧੀ, (ਧੰਜੂ)- ਥਾਣਾ ਤਲਵੰਡੀ ਚੌਧਰੀਆਂ ਅਧੀਨ ਆਉਂਦੇ ਪਿੰਡ ਟਿੱਬਾ ਦੇ ਕੋਆਪ੍ਰੇਟਿਵ ਬੈਂਕ 'ਚ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੁਟੇਰਿਆਂ ਦੇ ਹੱਥ ਕੁਝ ਨਹੀਂ ਲੱਗਾ। ਜਸਵੀਰ ਸਿੰਘ ਬੈਂਕ ਕਰਮਚਾਰੀ ਨੇ ਦੱਸਿਆ ਕਿ ਜਦੋਂ ਮੈਂ ਰੋਜ਼ ਦੀ ਤਰ੍ਹਾਂ ਬੈਂਕ ਦਾ ਮੇਨ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਸਾਮਾਨ ਖਿਲਰਿਆ ਹੋਇਆ ਸੀ, ਜਿਸ ਨੂੰ ਦੇਖ ਕੇ ਮੈਂ ਤੁਰੰਤ ਫੋਨ ਕੈਸ਼ੀਅਰ ਬਲਵਿੰਦਰ ਸਿੰਘ ਨੂੰ ਕੀਤਾ, ਜੋ ਜਲਦੀ ਬੈਂਕ 'ਚ ਪਹੁੰਚ ਗਿਆ।
ਬੈਂਕ ਮੈਨੇਜਰ ਜਸਪਾਲ ਸਿੰਘ ਵੀ ਆਪਣੇ ਸਮੇਂ ਮੁਤਾਬਕ ਪਹੁੰਚ ਗਏ, ਜਿਨ੍ਹਾਂ ਨੇ ਫੋਨ ਕਰਕੇ ਥਾਣਾ ਤਲਵੰਡੀ ਚੌਧਰੀਆਂ 'ਚ ਇਤਲਾਹ ਕੀਤੀ।
ਜਿਸ ਦੌਰਾਨ ਐੱਸ. ਐੱਸ. ਪੀ. ਸੰਦੀਪ ਸ਼ਰਮਾ, ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆ, ਡੀ. ਐੱਸ. ਪੀ. ਵਰਿਆਮ ਸਿੰਘ, ਐੱਸ. ਐੱਚ. ਓ. ਜੋਗਿੰਦਰ ਪਾਲ, ਐੱਸ. ਐੱਚ. ਓ. ਸਰਬਜੀਤ ਸਿੰਘ, ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਫੱਤੂਢੀਂਗਾ, ਐੱਸ. ਐੱਚ. ਓ. ਜੋਗਿੰਦਰ ਸਿੰਘ ਕਬੀਰਪੁਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਆਪਣੀ ਕਾਰਵਾਈ ਸ਼ੁਰੂ ਕੀਤੀ।
ਸੀ. ਸੀ. ਟੀ. ਵੀ. ਦੇਖਣ ਤੋਂ ਪਤਾ ਲੱਗਦਾ ਹੈ ਕਿ ਚਾਰ ਲੁਟੇਰੇ ਸਨ, ਜੋ ਬੈਂਕ ਦੀ ਉਪਰਲੀ ਮੰਜ਼ਿਲ 'ਤੇ ਚੜ੍ਹੇ ਤੇ ਉਪਰ ਵਾਲਾ ਦਰਵਾਜ਼ਾ ਤੋੜ ਕੇ ਅੰਦਰ ਆਏ। ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੀ ਫਰੋਲਾ-ਫਰਾਲੀ ਕੀਤੀ ਤੇ ਜਦੋਂ ਕੁਝ ਪੱਲੇ ਨਾ ਪੈਂਦਾ ਦੇਖਿਆ ਤਾਂ ਕਟਰ ਨਾਲ ਸਟਰਾਂਗ ਰੋਮ ਦੀ ਕੰਧ ਕੱਟੀ ਪਰ ਉਹ ਵੀ ਕੱਟਣ 'ਚ ਸਫਲ ਨਹੀਂ ਹੋਏ ਤੇ ਦਰਵਾਜ਼ਾ ਵੀ ਤੋੜਿਆ ਪਰ ਉਹ ਵੀ ਨਹੀਂ ਟੁੱਟਾ। ਜਾਂਦੇ ਹੋਏ ਸੀ. ਪੀ. ਸੀ. ਬਾਕਸ ਉਤਾਰ ਕੇ ਲੈ ਕੇ ਰਫੂ-ਚੱਕਰ ਹੋ ਗਏ। ਡੀ. ਐੱਸ. ਪੀ. ਵਰਿਆਮ ਸਿੰਘ ਨੇ ਗੱਲਬਾਤ ਦੌਰਾਨ ਪੱ੍ਰੈਸ ਨੂੰ ਦੱਸਿਆ ਕਿ ਸੀ. ਸੀ. ਟੀ. ਵੀ. 'ਚ ਕੈਦ ਹੋਏ ਲੁਟੇਰਿਆਂ ਨੂੰ ਟਰੇਸ ਕਰਕੇ ਜਲਦੀ ਫੜ ਲਿਆ ਜਾਵੇਗਾ।
ਮੀਂਹ ਦੇ ਪਾਣੀ ਦੀ ਨਿਕਾਸੀ ਦੇ ਸਾਰੇ ਪ੍ਰਬੰਧ ਹੋਏ ਖੋਖਲੇ
NEXT STORY