ਚੰਡੀਗੜ੍ਹ (ਰਾਜਿੰਦਰ) - ਚੰਡੀਗੜ੍ਹ ਪ੍ਰਸ਼ਾਸਨ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਬੁੱਧਵਾਰ ਨੂੰ 2018-19 ਲਈ ਬਾਕੀ ਬਚੇ 15 ਠੇਕਿਆਂ ਦੀ ਨੀਲਾਮੀ ਰੱਖੀ, ਜੋ ਪਿਛਲੀ ਵਾਰ ਦੀ ਨੀਲਾਮੀ ਵਿਚ ਨੀਲਾਮ ਨਹੀਂ ਹੋ ਸਕੇ ਸਨ। ਇਨ੍ਹਾਂ ਵਿਚੋਂ ਇਸ ਵਾਰ ਵੀ ਵਿਭਾਗ 11 ਠੇਕਿਆਂ ਦੀ ਨੀਲਾਮੀ ਕਰਨ ਵਿਚ ਹੀ ਸਫ਼ਲ ਰਿਹਾ, ਜਿਸ ਨਾਲ 39.06 ਕਰੋੜ ਰੁਪਏ ਦਾ ਮਾਲੀਅ ਇਕੱਠਾ ਹੋਇਆ ਹੈ, ਜਦਕਿ ਇਨ੍ਹਾਂ ਦੀ ਕੁੱਲ ਰਾਖਵੀਂ ਕੀਮਤ 31.83 ਕਰੋੜ ਰੁਪਏ ਸੀ। ਸ਼ਾਮ 5 ਵਜੇ ਤਕ ਨੀਲਾਮੀ ਵਿਚ ਭਾਗ ਲੈਣ ਲਈ ਆਖਰੀ ਸਮਾਂ ਸੀ, ਜਿਸ ਲਈ ਵਿਭਾਗ ਨੇ ਕੁੱਲ 17 ਬਿਡ ਰਿਸੀਵ ਕੀਤੀਆਂ।
ਇਸ ਵਾਰ ਸਭ ਤੋਂ ਵੱਧ ਪਿੰਡ, ਕਾਲੋਨੀ ਧਨਾਸ ਦਾ ਠੇਕਾ 7. 27 ਕਰੋੜ ਰੁਪਏ ਵਿਚ ਨੀਲਾਮ ਹੋਇਆ, ਜਿਸ ਨੂੰ ਪੰਕਜ ਸਾਂਗਰੀ ਨੇ ਆਪਣੇ ਨਾਂ ਕਰ ਲਿਆ। ਇਸ ਠੇਕੇ ਲਈ ਰਾਖਵੀਂ ਕੀਮਤ 5 ਕਰੋੜ ਰੁਪਏ ਤੈਅ ਕੀਤੀ ਗਈ ਸੀ। ਇਸੇ ਤਰ੍ਹਾਂ ਦੂਸਰੇ ਨੰਬਰ 'ਤੇ ਸੈਕਟਰ-7 ਅੰਦਰੂਨੀ ਮਾਰਕੀਟ ਦਾ ਠੇਕਾ 3.91 ਕਰੋੜ ਰੁਪਏ ਵਿਚ ਨੀਲਾਮ ਹੋਇਆ, ਜਦਕਿ ਇਸ ਲਈ ਰਾਖਵੀਂ ਕੀਮਤ 2.53 ਕਰੋੜ ਰੱਖੀ ਗਈ ਸੀ। ਉਥੇ ਹੀ ਸੈਕਟਰ-27 ਡੀ ਮਾਰਕੀਟ ਦਾ ਠੇਕਾ 2.81 ਕਰੋੜ ਵਿਚ ਨੀਲਾਮ ਹੋਇਆ, ਜਦਕਿ ਇਸ ਲਈ ਰਾਖਵੀਂ ਕੀਮਤ 2.57 ਕਰੋੜ ਰੁਪਏ ਰੱਖੀ ਗਈ ਸੀ। ਸਭ ਤੋਂ ਘੱਟ ਮਨੀਮਾਜਰਾ ਦਾ ਗੋਬਿੰਦਪੁਰਾ ਦਾ ਠੇਕਾ 2.51 ਕਰੋੜ ਰੁਪਏ ਵਿਚ ਨੀਲਾਮ ਹੋਇਆ, ਜਿਸ ਲਈ ਰਾਖਵੀਂ ਕੀਮਤ 2. 25 ਕਰੋੜ ਰੁਪਏ ਰੱਖੀ ਗਈ ਸੀ। ਹੁਣ ਤਕ ਵਿਭਾਗ 93 ਠੇਕਿਆਂ ਵਿਚੋਂ ਸਫਲਤਾਪੂਰਵਕ 89 ਠੇਕਿਆਂ ਦੀ ਨੀਲਾਮੀ ਕਰ ਚੁੱਕਾ ਹੈ, ਜਿਸ ਨਾਲ ਕਿ ਵਿਭਾਗ ਨੂੰ 309.37 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਜਿਸ ਵਿਚ ਕਿ ਰਾਖਵੀਂ ਕੀਮਤ 'ਤੇ 27 ਫੀਸਦੀ ਦਾ ਵਾਧਾ ਹੋਇਆ ਹੈ।
ਇਸੇ ਤਰ੍ਹਾਂ ਪਿਛਲੇ ਸਾਲ ਵਿਭਾਗ ਨੂੰ 214 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ, ਇਸ ਲਈ ਇਸ ਸਾਲ ਵਿਭਾਗ ਦੇ ਮਾਲੀਆ ਵਿਚ 44.28 ਫੀਸਦੀ ਦਾ ਵਾਧਾ ਹੋਇਆ ਹੈ। ਵਿਭਾਗ ਨੇ ਇਸ ਸਾਲ ਕੁੱਲ 93 ਠੇਕਿਆਂ ਦੀ ਨੀਲਾਮੀ ਵਿਚੋਂ 251 ਕਰੋੜ ਦੇ ਕਰੀਬ ਦਾ ਮਾਲੀਆ ਆਉਣ ਦਾ ਅੰਦਾਜ਼ਾ ਲਾਇਆ ਸੀ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 22 ਠੇਕੇ ਵੱਧ ਹਨ। ਧਿਆਨਯੋਗ ਹੈ ਕਿ ਬੀਤੇ ਸਾਲ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਕੌਮੀ ਮਾਰਗਾਂ ਦੇ ਆਸ-ਪਾਸ ਦੇ ਠੇਕੇ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਰਾਹਤ ਦੇ ਦਿੱਤੀ ਸੀ ਪਰ ਉਦੋਂ ਤਕ ਪ੍ਰਸ਼ਾਸਨ ਦੀ ਅਲਾਟਮੈਂਟ ਪ੍ਰਕਿਰਿਆ ਖਤਮ ਹੋ ਚੁੱਕੀ ਸੀ। ਆਖਿਰਕਾਰ ਸ਼ਹਿਰ ਵਿਚ ਇਸ ਵਾਰ ਵਿਭਾਗ ਨੂੰ 22 ਹੋਰ ਠੇਕੇ ਖੋਲ੍ਹਣ ਦਾ ਮੌਕਾ ਪ੍ਰਾਪਤ ਹੋਇਆ ਹੈ।
ਸ਼ਰਾਬ ਦੇ ਰੇਟਾਂ 'ਚ 15 ਫੀਸਦੀ ਦਾ ਹੈ ਵਾਧਾ
ਚੰਡੀਗੜ੍ਹ ਪ੍ਰਸ਼ਾਸਨ ਨੇ ਨਵੀਂ ਐਕਸਾਈਜ਼ ਪਾਲਿਸੀ ਵਿਚ ਇੰਡੀਅਨ ਮੇਡ ਫਾਰੇਨ ਲਿਕਰ ਤੇ ਕੰਟਰੀ ਮੇਡ ਲਿਕਰ ਦੇ ਰੇਟਾਂ ਵਿਚ 15 ਫੀਸਦੀ ਦਾ ਵਾਧਾ ਕੀਤਾ ਹੈ, ਜਦਕਿ ਬੀਅਰ ਤੇ ਵਾਈਨ ਦੇ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸ਼ਰਾਬ ਦੇ ਰੇਟ ਵਿਚ ਵਾਧਾ ਕਰਨ ਦੇ ਬਾਵਜੂਦ ਇਥੇ ਅਜੇ ਵੀ ਰੇਟ ਪੰਜਾਬ ਤੇ ਹਰਿਆਣਾ ਤੋਂ ਘੱਟ ਹੀ ਹਨ।
ਇਕ ਚੋਰੀ ਉਤੋਂ ਸੀਨਾਜ਼ੋਰੀ, ਹਿਲਾਂ ਕਾਰ ਨੂੰ ਮਾਰੀ ਟੱਕਰ, ਫਿਰ ਹਾਈਵੇ 'ਤੇ ਜਾਮ
NEXT STORY