ਖਰੜ (ਰਣਬੀਰ)- ਖਰੜ-ਚੰਡੀਗੜ੍ਹ ਹਾਈਵੇਅ ਪੁਲਸ ਸਟੇਸ਼ਨ ਚੌਂਕ ਗਿੱਲ ਰੋੜ ਨੇੜੇ ਬੀਤੀ ਰਾਤ ਇਕ ਓਵਰ ਸਪੀਡ ਆਡੀ ਕਾਰ ਦੀ ਟੱਕਰ ਨਾਲ ਫਾਸਟ ਫੂਡ ਦੀ ਰੇਹੜੀ ਲਗਾਉਂਦੇ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਾਲਕ ਨੇ ਉਕਤ ਵਿਅਕਤੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਇਸੇ ਦੌਰਾਨ ਉਸ ਦਾ ਇਕ ਪੈਰ ਕੱਟ ਕੇ ਸੜਕ ’ਤੇ ਡਿੱਗ ਪਿਆ। ਜਿਸ ਦੇ ਕੁਝ ਹੀ ਪਲਾਂ ਮਗਰੋਂ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲਸ ਵੱਲੋਂ ਮੌਕੇ ’ਤੇ ਪੁੱਜ ਲਾਸ਼ ਨੂੰ ਕਬਜੇ ’ਚ ਲੈ ਸਿਵਲ ਹਸਪਤਾਲ ਖਰੜ ਮੌਰਚਰੀ ਵਿਖੇ ਰਖਵਾ ਹਾਦਸੇ ’ਚ ਸ਼ਾਮਲ ਕਾਰ ਨੂੰ ਕਬਜ਼ੇ ’ਚ ਲੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਦੇ NRI ਨੇ ਚੰਨ 'ਤੇ ਖ਼ਰੀਦੇ ਦੋ ਪਲਾਟ, ਇਕ ਪਤਨੀ ਨੂੰ ਕੀਤਾ ਗ੍ਰਿਫ਼ਟ ਤੇ ਦੂਜਾ ਜਿਗਰੀ ਦੋਸਤ ਨੂੰ ਦਿੱਤਾ ਤੋਹਫ਼ੇ 'ਚ
ਜਾਣਕਾਰੀ ਮੁਤਾਬਕ ਮ੍ਰਿਤਕ ਕੁੰਤੀ ਔਰਾਵ (35) ਮੂਲ ਤੌਰ 'ਤੇ ਵੈਸਟ ਬੰਗਾਲ ਦਾ ਰਹਿਣ ਵਾਲਾ ਸੀ। ਫਿਲਹਾਲ ਇਥੋਂ ਦੀ ਗਾਰਡਨ ਕਾਲੋਨੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਖਰੜ ਦੇ ਅੰਦਰ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਸੀ। ਬੀਤੀ ਰਾਤ ਕਰੀਬ ਸਾਢੇ 11 ਵਜੇ ਉਹ ਗਿਲਕੋ ਵੈਲੀ ਤੋਂ ਆਪਣਾ ਕੰਮਕਾਜ ਖ਼ਤਮ ਕਰਕੇ ਵਾਪਸ ਘਰ ਵਾਲੇ ਪਾਸੇ ਆ ਰਿਹਾ ਸੀ ਕਿ ਜਿਵੇਂ ਹੀ ਉਕਤ ਥਾਂ ਨੇੜੇ ਪੁੱਜਾ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਔਡੀ ਕਾਰ ਨੰਬਰ ਪੀ. ਬੀ. 65 ਏ. ਕੇ. -6862 ਦੇ ਅਣਪਛਾਤੇ ਕਾਰ ਚਾਲਕ ਨੇ ਉਸ ਨੂੰ ਰੇਹੜੀ ਸਣੇ ਜੋਰ ਦੀ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਹੜੀ ਦੇ ਪਰਖੱਚੇ ਉੱਡ ਗਏ ਅਤੇ ਕਾਰ ਸਵਾਰ ਰੇਹੜੀ ਚਾਲਕ ਨੂੰ ਆਪਣੇ ਨਾਲ ਹੀ ਅੱਗੇ ਤੱਕ ਘੜੀਸਦਾ ਹੋਇਆ ਲੈ ਗਿਆ। ਜਿਸ ਦੌਰਾਨ ਉਸ ਦਾ ਪੈਰ ਰੇਹੜੀ ਵਿਚ ਫਸ ਕੇ ਕਟ ਗਿਆ, ਜਿਸ ਦੇ ਕੁਝ ਚਿਰ ਪਿੱਛੋਂ ਉਸ ਨੇ ਦਮ ਤੋੜ ਦਿੱਤਾ। ਪੁਲਸ ਮੁਤਾਬਕ ਮ੍ਰਿਤਕ ਦੇ ਘਰਦਿਆਂ ਨੂੰ ਇਸ ਹਾਦਸੇ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਇਥੇ ਪਹੁੰਚਣ ਮਗਰੋਂ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਫਿਲਹਾਲ ਪੁਲਸ ਵੱਲੋਂ ਕਾਰ ਨੂੰ ਕਬਜੇ ਵਿਚ ਲੈ ਕੇ ਉਸ ਦੇ ਫਰਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, ਪੰਜਾਬ ਦੇ ਟੋਲ ਪਲਾਜ਼ੇ ਕਰ ਦਿੱਤੇ ਫਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਲੰਧਰ ਦੇ NRI ਨੇ ਚੰਨ 'ਤੇ ਖ਼ਰੀਦੇ ਦੋ ਪਲਾਟ, ਇਕ ਪਤਨੀ ਨੂੰ ਤੇ ਦੂਜਾ ਜਿਗਰੀ ਦੋਸਤ ਨੂੰ ਕੀਤਾ ਗਿਫ਼ਟ
NEXT STORY