ਫਿਰੋਜ਼ਪੁਰ,(ਸੰਨੀ ਚੋਪੜਾ) : ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਨੇ ਸੀਨੀਅਰ ਪੁਲਸ ਕਪਤਾਨ ਹਰਗੋਬਿੰਦ ਸਿੰਘ ਦੀ ਅਗਵਾਈ ਵਿਚ ਕੋ-ਆਪ੍ਰੇਟਿਵ ਸੋਸਾਇਟੀ ਫਿਰੋਜ਼ਪੁਰ ਦੇ ਆਡਿਟ ਇੰਸਪੈਕਟਰ ਹਰਭਿੰਦਰ ਸਿੰਘ ਨੂੰ 6 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ-ਹੱਥੀਂ ਕਾਬੂ ਕੀਤਾ ਹੈ।ਇਸ ਟੀਮ ਵਿਚ ਸ਼ਾਮਲ ਡੀ. ਐੱਸ. ਪੀ. ਰਾਜ ਕੁਮਾਰ, ਇੰਸਪੈਕਟਰ ਸਤਪ੍ਰੇਮ ਸਿੰਘ, ਏ. ਐੱਸ. ਆਈ. ਗੁਰਇਕਬਾਲ ਸਿੰਘ ਆਦਿ ਨੇ ਸੁਖਦੇਵ ਸਿੰਘ ਪੁੱਤਰ ਅਜਾਇਬ ਸਿੰਘ ਨਿਵਾਸੀ ਮਹੰਤਾਂ ਵਾਲਾ ਗੁਰੂਹਰਸਹਾਏ ਫਿਰੋਜ਼ਪੁਰ ਤੋਂ 6 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕੋ-ਆਪ੍ਰੇਟਿਵ ਸੋਸਾਇਟੀ ਫਿਰੋਜ਼ਪੁਰ ਦੇ ਆਡਿਟ ਇੰਸਪੈਕਟਰ ਹਰਭਿੰਦਰ ਸਿੰਘ ਨੂੰ ਕਾਬੂ ਕੀਤਾ ਹੈ। ਟੀਮ ਨੇ ਸਰਕਾਰੀ ਗਵਾਹ ਪੀ. ਡਬਲਯੂ. ਬੀ. ਐਂਡ ਆਰ. ਦੇ ਐੱਸ. ਡੀ. ਓ. ਰੰਕਿਤ ਕੁਮਾਰ ਅਤੇ ਜੂਨੀਅਰ ਅਸਿਸਟੈਂਟ ਬਲਜੀਤ ਸਿੰਘ ਦੀ ਮੌਜੂਦਗੀ ਵਿਚ ਇਸ ਆਡਿਟ ਇੰਸਪੈਕਟਰ ਨੂੰ ਕਾਬੂ ਕੀਤਾ ਹੈ। ਸੁਖਦੇਵ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦੇ ਕੇ ਕਿਹਾ ਸੀ ਕਿ ਆਡਿਟ ਇੰਸਪੈਕਟਰ ਹਰਭਿੰਦਰ ਬਤੌਰ ਸੇਲਸਮੈਨ ਡਿਊਟੀ ਕਰਦਾ ਹੈ। ਇਸ ਨੇ ਆਡਿਟ ਰਿਪੋਰਟ ਵਿਚ ਉਸ ਦੀ ਰਿਪੋਰਟ ਸੰਤੁਸ਼ਟੀਜਨਕ ਬਣਾਉਣ ਦੇ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਮੰਗੀ ਪਰ ਸੁਖਦੇਵ ਨੇ ਬੇਨਤੀ ਕਰ ਕੇ 6 ਹਜ਼ਾਰ ਵਿਚ ਰਾਜ਼ੀਨਾਮਾ ਕਰਵਾ ਲਿਆ। ਸੁਖਦੇਵ ਵੱਲੋਂ ਵਿਜੀਲੈਂਸ ਦੇ ਨਾਲ ਮਿਲੀਭੁਗਤ ਕਰ ਕੇ ਰਿਸ਼ਵਤ ਦੇਣ ਸਮੇਂ ਆਡਿਟ ਇੰਸਪੈਕਟਰ ਨੂੰ ਰੰਗੇ-ਹੱਥੀਂ ਫਡ਼ਵਾ ਦਿੱਤਾ।
ਚੋਣਾਂ ਤੋਂ ਬਾਅਦ ਕਾਂਗਰਸ ਦਾ ਜਨਤਾ ਨੂੰ ਝਟਕਾ, ਬਿਜਲੀ ਦਰਾਂ 'ਚ ਵਾਧਾ
NEXT STORY