ਜਲੰਧਰ— ਪੁਲਸ ਨੇ ਸੰਸਦ ਸੰਤੋਖ ਸਿੰਘ ਚੌਧਰੀ ਦੇ ਘਰ ਦੇ ਬਾਹਰ ਧਰਨਾ ਦੇ ਕੇ ਸੜਕ ਜਾਮ ਕਰਨ ਦੇ ਮਾਮਲੇ 'ਚ ਆਟੋ ਯੂਨੀਅਨ ਦੇ ਤਿੰਨ ਨੇਤਾ ਰਵੀ ਸਭਰਵਾਲ, ਧਰਮਿੰਦਰ ਗਿੱਲ ਅਤੇ ਅਵਤਾਰ ਸਿੰਘ ਅਟਵਾਲ ਸਮੇਤ 250 ਅਣਪਛਾਤੇ ਡਰਾਈਵਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਹਾਈਵੇਅ ਐਕਟ ਦੀ ਧਾਰਾ-6 ਦੇ ਤਹਿਤ ਦਰਜ ਕੀਤਾ ਗਿਆ ਹੈ। ਕੇਸ 'ਚ ਹਾਈਵੇਅ ਐਕਟ ਦੀ ਧਾਰਾ ਦੇ ਤਹਿਤ ਆਈ. ਪੀ. ਸੀ. ਦੀਆਂ ਧਾਰਾਵਾਂ 283,188,147 ਅਤੇ 149 ਜੋੜ ਦਿੱਤੀਆਂ ਗਈਆਂ ਹਨ। ਕੇਸ 'ਚ ਲੱਗੀ ਧਾਰਾਵਾਂ ਥਾਣਾ ਪੱਧਰ 'ਤੇ ਜ਼ਮਾਨਤੀ ਹਨ। ਇਹ ਕੇਸ ਏ. ਐੱਸ. ਆਈ. ਗੁਰਸ਼ਰਨ ਸਿੰਘ ਦੀ ਸਟੇਟਮੈਂਟ 'ਤੇ ਦਰਜ ਕੀਤਾ ਗਿਆ ਹੈ। ਪੁਲਸ ਕੇਸ 'ਚ ਬਸਤੀ ਬਾਵਾ ਖੇਲ ਦੇ ਕੱਚਾ ਕੋਟ ਦੇ ਧਰਮਿੰਦਰ ਗਿੱਲ, ਰਾਜਨ ਨਗਰ ਦੇ ਅਵਤਾਰ ਸਿੰਘ ਅਟਵਾਲ ਅਤੇ ਸੰਗਤ ਸਿੰਘ ਨਗਰ ਦੇ ਰਵੀ ਸਭਰਵਾਲ ਦੀ ਭਾਲ ਕਰ ਰਹੀ ਹੈ। ਏ. ਸੀ. ਪੀ. ਸਤਿੰਦਰ ਚੱਢਾ ਨੇ ਕਿਹਾ ਕਿ ਕਿਸੇ ਨੂੰ ਵੀ ਜਾਮ ਲਗਾ ਕੇ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਆਟੋ ਯੂਨੀਅਨ ਨੇ ਵਰਕਸ਼ਾਪ ਚੌਕ 'ਚ ਧਰਨਾ ਦੇ ਕੇ ਆਟੋ 'ਚ ਬੈਠੀਆਂ ਸਵਾਰੀਆਂ ਉਤਾਰ ਦਿੱਤੀਆਂ ਸਨ। ਇਥੋਂ ਟ੍ਰੈਫਿਕ ਪੁਲਸ ਦੇ ਖਿਲਾਫ ਰੋਸ ਮਾਰਚ ਕੱਢਦੇ ਹੋਏ ਜੀ.ਟੀ.ਰੋਡ 'ਤੇ ਟੀ.ਵੀ. ਸੈਂਟਰ ਦੇ ਕੋਲ ਸਥਿਤ ਸੰਸਦ ਸੰਤੋਖ ਸਿੰਘ ਚੌਧਰੀ ਦੇ ਘਰ ਬਾਹਰ ਧਰਨੇ 'ਤੇ ਬੈਠ ਗਏ ਸਨ। ਇਸ ਕਾਰਨ ਕਾਫੀ ਦੇਰ ਤੱਕ ਟ੍ਰੈਫਿਕ ਜਾਮ ਹੋ ਗਿਆ ਸੀ। ਪੁਲਸ ਨੇ ਕਿਹਾ ਕਿ ਕਿਸੇ ਤਰ੍ਹਾਂ ਜਾਮ ਖੁੱਲ੍ਹਵਾਇਆ ਸੀ। ਆਟੋ ਯੂਨੀਅਨ ਦੇ ਨੇਤਾ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਤੰਗ ਕਰਕੇ ਚਾਲਾਨ ਕੱਟੇ ਜਾ ਰਹੇ ਹਨ। ਨੇਤਾਵਾਂ ਨੇ ਕਿਹਾ ਸੀ ਕਿ ਜੇਕਰ ਧੱਕੇਸ਼ਾਹੀ ਬੰਦ ਨਾ ਹੋਈ ਤਾਂ 8 ਜਨਵਰੀ ਨੂੰ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਕਹਿਰ ਬਣ ਕੇ ਆਈ ਨਵੇਂ ਸਾਲ ਦੀ ਰਾਤ, ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ (ਵੀਡੀਓ)
NEXT STORY