ਫਿਲੌਰ (ਭਾਖੜੀ) : ਸਥਾਨਕ ਐੱਫ. ਸੀ. ਆਈ. ਗੋਦਾਮ 'ਚ ਪੱਕੇ ਹੋਏ ਮੁਲਾਜ਼ਮਾਂ ਦੇ ਹੱਕ 'ਚ ਉਤਰੇ ਫਿਲੌਰ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਆਗੂ ਅਵਤਾਰ ਸਿੰਘ ਕਰੀਮਪੁਰੀ ਨੇ ਸੈਂਕੜੇ ਮੁਲਾਜ਼ਮਾਂ ਸਮੇਤ ਪੁਲਸ ਨੂੰ ਆਪਣੀ ਗ੍ਰਿਫਤਾਰੀ ਦਿੱਤੀ ਅਤੇ ਜ਼ਮਾਨਤ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਗ੍ਰਿਫਤਾਰੀ ਦੇਣ ਵਾਲੇ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਕਾਫੀ ਸਮੇਂ ਤੋਂ ਸਥਾਨਕ ਐੱਫ. ਸੀ. ਆਈ. ਗੋਦਾਮ 'ਚ ਕੰਮ ਕਰ ਰਹੇ ਹਨ ਪਰ ਇੱਥੋਂ ਦਾ ਠੇਕੇਦਾਰ ਉਨ੍ਹਾਂ ਕੋਲੋਂ ਕੰਮ ਕਰਾਉਣ ਦੀ ਬਜਾਏ ਪ੍ਰਾਈਵੇਟ ਬੰਦਿਆਂ ਨੂੰ ਕੰਮ ਦੇ ਰਿਹਾ ਹੈ। ਇਸ ਦੇ ਵਿਰੋਧ 'ਚ ਮੁਲਾਜ਼ਮਾਂ ਨੇ ਸ਼ੁੱਕਰਵਾਰ ਨੂੰ ਗੋਦਾਮ ਅੰਦਰ ਠੇਕੇਦਾਰ ਖਿਲਾਫ ਪ੍ਰਦਰਸ਼ਨ ਕੀਤਾ, ਜਿਸ ਕਾਰਨ ਪੁਲਸ ਬੁਲਾ ਕੇ ਕਈ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਗੁੱਸੇ 'ਚ ਆਏ ਮੁਲਾਜ਼ਮਾਂ ਨੇ ਸ਼ਨੀਵਾਰ ਸਵੇਰੇ ਰੋਡ 'ਤੇ ਧਰਨਾ ਲਾ ਦਿੱਤਾ। ਇਸ ਧਰਨੇ 'ਚ ਬਸਪਾ ਵਲੋਂ ਚੋਣਾਂ ਲੜਨ ਵਾਲੇ ਅਵਤਾਰ ਸਿੰਘ ਕਰੀਮਪੁਰੀ ਵੀ ਸ਼ਾਮਲ ਹੋ ਗਏ। ਜਦੋਂ ਜਲੰਧਰ ਪੁਲਸ ਵਲੋਂ ਮੁਲਾਜ਼ਮਾਂ ਨੂੰ ਧਰਨਾ ਹਟਾਉਣ ਲਈ ਕਿਹਾ ਗਿਆ ਅਤੇ ਕਰਮੀਪੁਰੀ ਨੇ ਸੈਂਕੜੇ ਮੁਲਾਜ਼ਮਾਂ ਸਮੇਤ ਆਪਣੀ ਗ੍ਰਿਫਤਾਰੀ ਦੇ ਦਿੱਤੀ। ਕਰੀਮਪੁਰੀ ਦੇ ਵਕੀਲ ਉਨ੍ਹਾਂ ਦੀ ਜ਼ਮਾਨਤ ਕਰਾਉਣ ਪੁਲਸ ਥਾਣੇ ਪੁੱਜਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਾਜ਼ਮਾਂ ਨੂੰ ਆਪਣਾ ਹੱਕ ਨਹੀਂ ਮਿਲ ਜਾਂਦਾ, ਉਸ ਸਮੇਂ ਤੱਕ ਉਹ ਜ਼ਮਾਨਤ ਨਹੀਂ ਕਰਾਉਣਗੇ।
ਸਟਾਫ ਦੀ ਘਾਟ ਨਾਲ ਸਹਿਕ ਰਿਹਾ ਹੈ ਸਿਵਲ ਹਸਪਤਾਲ ਦਾ ਨਸ਼ਾ ਛੁਡਾਊ ਕੇਂਦਰ
NEXT STORY