ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵਲੋਂ ਜੀ. ਐੱਸ. ਟੀ .ਦਾ ਪੈਸਾ ਨਾ ਭੇਜੇ ਜਾਣ ਕਾਰਣ ਪੰਜਾਬ ਦੀਆਂ ਸਥਾਨਕ ਸਰਕਾਰਾਂ ਸੰਸਥਾਵਾਂ ਵਿਚ ਤਾਇਨਾਤ ਹਾਜ਼ਾਰਾਂ ਮੁਲਾਜ਼ਮਾਂ ਨੂੰ ਸਤੰਬਰ ਮਹੀਨੇ ਦੀ ਤਨਖਾਹ ਦਾ ਭੁਗਤਾਨ ਨਹੀਂ ਹੋ ਸਕਿਆ ਹੈ। ਮੁਲਾਜ਼ਮ ਇਸ ਲਈ ਵੀ ਪ੍ਰੇਸ਼ਾਨ ਹਨ ਕਿਉਂਕਿ ਤਨਖ਼ਾਹ ਨਾ ਮਿਲਣ ਕਾਰਣ ਤਿਓਹਾਰੀ ਸੀਜ਼ਨ ਵਿਚ ਵਧਣ ਵਾਲੀਆਂ ਆਰਥਿਕ ਜਰੂਰਤਾਂ ਪੂਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਰਾਜ ਸਰਕਾਰ ਨੂੰ ਜੀ. ਐੱਸ. ਟੀ. ਦੀ ਰਾਸ਼ੀ ਜਲਦੀ ਤੋਂ ਜਲਦੀ ਜਾਰੀ ਕਰਨ ਦੀ ਮੰਗ ਕਰਦਿਆਂ ਪੰਜਾਬ ਮਿਊਂਸਪਲ ਵਰਕਰਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਾਲੀਆ ਨੇ ਕਿਹਾ ਕਿ ਪਹਿਲਾਂ ਇਹ ਰਾਸ਼ੀ ਹਰ ਮਹੀਨੇ ਦੀ ਇਕ ਜਾਂ ਦੋ ਤਰੀਕ ਤੱਕ ਮਿਊਂਸਪਲ ਸੰਸਥਾਵਾਂ ਨੂੰ ਜਾਰੀ ਕਰ ਦਿੱਤੀ ਜਾਂਦੀ ਸੀ, ਜਿਸ ਨਾਲ ਤਨਖ਼ਾਹ ਦੀ ਅਦਾਇਗੀ ਸੁੰਚਾਰੂ ਢੰਗ ਨਾਲ ਹੋ ਜਾਂਦੀ ਸੀ ਪਰ ਅਕਤੂਬਰ ਮਹੀਨੇ ਦੇ 11 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਤੰਬਰ ਮਹੀਨੇ ਦੀ ਤਨਖਾਹ ਦਾ ਪੈਸਾ ਅਜੇ ਤੱਕ ਨਹੀਂ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਹਰੀਸ਼ ਰਾਵਤ ਦੇ ਬਿਆਨ ’ਤੇ ਅਕਾਲੀ ਦਲ ਦਾ ਪਲਟਵਾਰ, ਕਿਹਾ ਪੰਜਾਬ ਦੀ ਜਾਇਦਾਦ ਦੀ ਕਰ ਰਹੇ ਦੁਰਵਰਤੋਂ
ਫੈਡਰੇਸ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਵਾਲੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਵਿਭਾਗ ਵਿਚ ਲੰਬੇ ਸਮੇਂ ਤੋਂ ਖਾਲੀ ਪਏ ਕਾਰਜਕਾਰੀ ਅਧਿਕਾਰੀ, ਲੇਖਾਕਾਰ, ਜੂਨੀਅਰ ਇੰਜਨੀਅਰਜ਼ ਜਿਹੇ ਅਹੁਦਿਆਂ ਨੂੰ ਭਰਿਆ ਜਾਵੇ, ਕਿਉਂਕਿ ਕਈ ਕਈ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦਾ ਚਾਰਜ ਹੋਣ ਦੇ ਕਾਰਣ ਨਾ ਸਿਰਫ਼ ਵਿਕਾਸ ਕਾਰਜਾਂ ਦੀ ਪ੍ਰਗਤੀ ਵਿਚ ਦੇਰੀ ਹੁੰਦੀ ਹੈ, ਸਗੋਂ ਮੁਲਾਜ਼ਮਾ ਦੇ ਕੰਮ ’ਤੇ ਵੀ ਪ੍ਰਭਾਵ ਪੈਂਦਾ ਹੈ। ਇਸ ਲਈ ਜਲਦੀ ਤੋਂ ਜਲਦੀ ਸਥਾਨਕ ਸਰਕਾਰਾਂ ਵਿਭਾਗ ’ਚ ਸਾਰੇ ਪੱਧਰਾਂ ’ਤੇ ਖਾਲੀ ਪਏ ਅਹੁਦਿਆਂ ’ਤੇ ਨਵੀਆਂ ਭਰਤੀਆਂ ਕੀਤੀਆਂ ਜਾਣ।
ਇਹ ਵੀ ਪੜ੍ਹੋ : ਮੌਜੂਦਾ ਬਿਜਲੀ ਸੰਕਟ ਕਾਂਗਰਸ ਸਰਕਾਰ ਦੀ ਦੇਣ : ਸੁਖਬੀਰ ਬਾਦਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਅਕ੍ਰਿਤਘਣ ਪੁੱਤਰ! ਗੁੱਸੇ 'ਚ ਆਏ ਨੇ ਪਿਓ ਨੂੰ ਮਾਰਿਆ ਧੱਕਾ, ਕੰਧ 'ਚ ਸਿਰ ਵੱਜਣ ਕਾਰਨ ਤਿਆਗੇ ਪ੍ਰਾਣ
NEXT STORY