ਕਾਠਗੜ੍ਹ, (ਰਾਜੇਸ਼)- ਬੀ. ਐੱਸ. ਐੱਨ. ਐੱਲ. ਦੀ ਮਾੜੀ ਸਰਵਿਸ ਨੂੰ ਲੈ ਕੇ ਅੱਜ ਫਿਰ ਪਿੰਡ ਮੁੱਤੋਂ ਦੇ ਨਿਵਾਸੀਆਂ ਨੇ ਰੋਸ ਜਤਾਇਆ ਹੈ। ਪਿੰਡ ਮੁੱਤੋਂ ਨਿਵਾਸੀਆਂ ਨੇ ਅੱਜ ਬੀ.ਐੱਸ.ਐੱਨ.ਐੱਲ. ਦੇ ਲੱਗੇ ਟਾਵਰ ਦੀ ਮਾੜੀ ਸਰਵਿਸ ਨੂੰ ਲੈ ਕੇ ਰੋਸ ਜਤਾਉਂਦਿਆਂ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਬੀ.ਐੱਸ.ਐੱਨ.ਐੱਲ. ਦੀ ਸਰਵਿਸ ਇੰਨੀ ਮਾੜੀ ਹੈ ਕਿ ਉਹ ਨਾ ਤਾਂ ਕਿਧਰੇ ਸਹੀ ਢੰਗ ਨਾਲ ਫੋਨ ਕਰ ਸਕਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਕੋਈ ਫੋਨ ਆਉਂਦਾ ਹੈ। ਉਹ ਪੈਸੇ ਖਰਚ ਕਰ ਕੇ ਫੋਨ ਰੀਚਾਰਜ ਤਾਂ ਕਰਵਾਉਂਦੇ ਹਨ ਪਰ ਉਨ੍ਹਾਂ ਦੇ ਪੈਸੇ ਫਜ਼ੂਲ ਜਾਂਦੇ ਹਨ। ਵਾਰ-ਵਾਰ ਟੁੱਟਦੀ ਰੇਂਜ ਤੇ ਮਾੜੇ ਨੈੱਟਵਰਕ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਟਾਵਰ 'ਤੇ ਕੋਈ ਵੀ ਮੁਲਾਜ਼ਮ ਲੰਬੇ ਸਮੇਂ ਤੋਂ ਨਹੀਂ ਹੈ। ਜਿਸ ਕਾਰਨ ਬਿਜਲੀ ਸਪਲਾਈ ਬੰਦ ਹੋਣ ਕਾਰਨ ਜਨਰੇਟਰ ਨੂੰ ਨਹੀਂ ਚਲਾਇਆ ਜਾ ਸਕਦਾ। ਅਸੀਂ ਕਈ ਵਾਰ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਇਸ ਸਮੱਸਿਆ ਦੇ ਹੱਲ ਲਈ ਮੰਗ ਕਰ ਚੁੱਕੇ ਹਾਂ ਪਰ ਕੋਈ ਹੱਲ ਨਹੀਂ ਹੋਇਆ।
ਹੋਰ ਕੰਪਨੀ ਦਾ ਟਾਵਰ ਲਾਉਣ ਦੀ ਕੀਤੀ ਮੰਗ : ਪੰਡਿਤ ਦੇਸ ਰਾਜ ਸ਼ਰਮਾ, ਬਲਦੇਵ ਰਾਜ, ਸਮਾਜ ਸੇਵਕ ਮੋਹਣ ਲਾਲ ਸੰਧੂ, ਦਰਸ਼ਨ ਸਿੰਘ, ਸੁਖਵੀਰ ਸਿੰਘ ਆਦਿ ਨੇ ਹੋਰ ਕੰਪਨੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ 'ਚ ਟਾਵਰ ਲਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਰੋਜ਼ਾਨਾ ਦੀ ਉਕਤ ਸਮੱਸਿਆ ਤੋਂ ਰਾਹਤ ਮਿਲ ਸਕੇ। ਇਸੇ ਤਰ੍ਹਾਂ ਪਿੰਡ ਮਾਜਰਾ ਜੱਟਾਂ ਦੇ ਨਿਵਾਸੀਆਂ ਨੇ ਏਅਰਟੈੱਲ ਦੀ ਮਾੜੀ ਸਰਵਿਸ ਨੂੰ ਲੈ ਕੇ ਦੱਸਿਆ ਕਿ ਜਦੋਂ ਦਾ ਕੰਪਨੀ ਨੇ ਪਿੰਡ ਕੋਲ ਨਵਾਂ ਟਾਵਰ ਲਾਇਆ ਹੈ, ਉਦੋਂ ਤੋਂ ਨੈੱਟਵਰਕ ਦਾ ਬਹੁਤ ਮਾੜਾ ਹਾਲ ਹੈ। ਜਦਕਿ ਪਹਿਲਾਂ ਅਜਿਹੀ ਕੋਈ ਸਮੱਸਿਆ ਨਹੀਂ ਸੀ। ਲੋਕਾਂ ਨੇ ਏਅਰਟੈੱਲ ਕੰਪਨੀ ਤੋਂ ਸਰਵਿਸ ਨੂੰ ਸਹੀ ਕਰਨ ਦੀ ਮੰਗ ਕੀਤੀ ਹੈ।
ਗਊਸ਼ਾਲਾ ਚੀਮਾ ਕਲਾਂ ਦਾ ਮੁੱਖੀ ਬਾਬਾ ਦਿਲਬਾਗ ਸਿੰਘ ਗ੍ਰਿਫਤਾਰ
NEXT STORY