ਚੰਡੀਗੜ੍ਹ (ਕੁਲਦੀਪ) : 21 ਅਕਤੂਬਰ ਨੂੰ ਪੁਲਸ ਦੇ ਚਾਈਲਡ ਹੈਲਪਲਾਈਨ 'ਤੇ ਦਿੱਲੀ-ਚੰਡੀਗੜ੍ਹ ਟਰੇਨ 'ਤੇ ਇਕ ਜੋੜੇ ਨਾਲ ਬੱਚੀ ਦੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਵੂਮੈਨ ਤੇ ਚਾਈਲਡ ਹੈਲਪਲਾਈਨ ਦੀਆਂ 2 ਮਹਿਲਾ ਮੈਂਬਰਾਂ ਨੇ ਬੱਚੀ ਨੂੰ ਮੁਲਜ਼ਮ ਜੋੜੇ ਦੇ ਚੁੰਗਲ 'ਚੋਂ ਛੁਡਵਾਇਆ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਸਨੇਹਾਲਿਆ ਪਹੁੰਚਾਇਆ। ਪੁਲਸ ਨੇ ਮਾਸੂਮ ਬੱਚੀ ਨਾਲ ਅਜਿਹਾ ਸਲੂਕ ਕਰਨ ਵਾਲੇ ਮੁਲਜ਼ਮ ਜੋੜੇ ਮੁਨੀਸ਼ ਸ਼੍ਰੀਵਾਸਤਵ ਅਤੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸਨੇਹਾਲਿਆ ਦੇ ਅਧਿਕਾਰੀਆਂ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੱਚੀ ਜਿਵੇਂ ਹੀ ਸਨੇਹਾਲਿਆ ਦੇ ਸਾਰੇ ਬੱਚਿਆਂ 'ਚ ਪਹੁੰਚੀ, ਉਸ ਨੇ ਪੁੱਛਿਆ ਕਿ ਅੰਕਲ ਕੀ ਹੁਣ ਮੈਂ ਵੀ ਖੇਡ ਸਕਾਂਗੀ। ਬੱਚੀ ਨੇ ਦੱਸਿਆ ਕਿ ਉਸ ਕੋਲੋਂ ਅੰਕਲ-ਆਂਟੀ ਘਰ 'ਚ ਖਾਣਾ ਬਣਵਾਉਂਦੇ, ਸਫਾਈ ਕਰਵਾਉਂਦੇ ਤੇ ਘਰ ਦੀ ਡਸਟਿੰਗ ਕਰਵਾਉਂਦੇ ਸਨ, ਗਲਤੀ ਹੁੰਦੀ ਤਾਂ ਝਿੜਕ ਪੈਂਦੀ ਸੀ। ਇਹ ਸਿਲਸਿਲਾ 2 ਮਹੀਨਿਆਂ ਤੋਂ ਜਾਰੀ ਸੀ ਪਰ ਉਸ ਮਾਸੂਮ ਨੂੰ ਪਤਾ ਨਹੀਂ ਸੀ ਕਿ ਉਹ ਇਸ ਦਲਦਲ 'ਚੋਂ ਕਿਵੇਂ ਨਿਕਲੇ। ਆਪਣੀ ਉਮਰ ਦੇ ਬੱਚਿਆਂ ਨੂੰ ਖੇਡਦਿਆਂ ਦੇਖ ਕੇ ਉਸ ਦਾ ਵੀ ਮਨ ਕਰਦਾ ਸੀ ਕਿ ਉਹ ਉਨ੍ਹਾਂ ਨਾਲ ਖੇਡੇ ਪਰ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਸੀ। ਬੱਚੀ ਦੇ ਬਿਆਨ ਲਿਖ ਰਹੀ ਮਹਿਲਾ ਪੁਲਸ ਅਧਿਕਾਰੀ ਵੀ ਹੰਝੂ ਨਹੀਂ ਰੋਕ ਸਕੀ। ਮੁਲਜ਼ਮ ਜੋੜੇ ਨੇ ਪੁਲਸ ਨੂੰ ਦੱਸਿਆ ਕਿ ਬੱਚੀ ਨੂੰ ਇਕ ਜੋੜਾ ਛੱਡ ਗਿਆ ਸੀ, ਜੋ ਕਿ ਇਸ ਦੇ ਮਾਂ-ਬਾਪ ਹੋਣ ਦਾ ਦਾਅਵਾ ਕਰ ਰਹੇ ਸਨ। ਬੱਚੀ ਨੂੰ ਬੇਟੀ ਦੀ ਤਰ੍ਹਾਂ ਰੱਖਣ ਦੀ ਗੱਲ ਵੀ ਉਨ੍ਹਾਂ ਨੇ ਪੁਲਸ ਨੂੰ ਆਖੀ ਹੈ। ਪੁਲਸ ਉਸ ਜੋੜੇ ਦੀ ਭਾਲ ਕਰ ਰਹੀ ਹੈ ਜੋ ਉਸ ਦੇ ਮਾਤਾ-ਪਿਤਾ ਹੋਣ ਦਾ ਦਾਅਵਾ ਕਰ ਰਿਹਾ ਸੀ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੁਲਜ਼ਮ ਪੁਲਸ ਹਿਰਾਸਤ 'ਚੋਂ ਫਰਾਰ, 3 ਖਿਲਾਫ ਮੁਕੱਦਮਾ ਦਰਜ
NEXT STORY