ਜਲੰਧਰ (ਬਿਊਰੋ)- ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੇ ਸਹਿਯੋਗ ਨਾਲ ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਵੱਲੋਂ ਬੱਦੋਵਾਲ ਸਟੇਡੀਅਮ ਵਿਖੇ ਅੱਜ ਹੋ ਰਹੇ 13ਵੇਂ ਐੱਸ.ਪੀ.ਐੱਸ. ਬੱਦੋਵਾਲ ਕਬੱਡੀ ਮਹਾਕੁੰਭ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਖੇਡ ਮੇਲੇ ਦਾ ਉਦਘਾਟਨ ਹੈਪੀ ਪੰਡੋਰੀ, ਰਵੀ ਕਨੇਡਾ ਤੇ ਕਾਲਾ ਮੈਡੀ ਜਿਊਲਰ ਸਾਂਝੇ ਤੌਰ 'ਤੇ ਕਰਨਗੇ ਅਤੇ ਖੇਡ ਮੇਲੇ ਤੇ ਇਨਾਮਾ ਦੀ ਵੰਡ ਮੁੱਖ ਮੰਤਰੀ ਦੇ ਸਲਾਹਕਾਰ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਕਰਨਗੇ। ਇਸ ਸਬੰਧੀ ਜਾਣਕਾਰੀ ਸਰਪ੍ਰਸਤ ਬੀਰਾ ਕਨੇਡਾ ਤੇ ਸਰਪ੍ਰਸਤ ਰਾਣਾ ਪ੍ਰਧਾਨ ਨੇ ਦਿੱਤੀ। ਚੇਅਰਮੈਨ ਕੁਲਦੀਪ ਸਿੰਘ, ਮੁੱਖ ਪ੍ਰਬੰਧਕ ਰਾਜਵਿੰਦਰ ਸਿੰਘ ਪ੍ਰਧਾਨ ਪਿੰਦਰ ਕਨੇਡਾ ਜਨਰਲ ਸਕੱਤਰ ਨੀਟੂ ਮਨੀਲਾ, ਮੀਤ ਪ੍ਰਧਾਨ ਯਾਦੀ ਗਰੇਵਾਲ, ਸਰਪੰਚ ਗੁਰਦੀਪ, ਬਿੱਟੂ ਬੱਦੋਵਾਲ ਤੇ ਗਗਨ ਅੰਮ੍ਰਿਤਸਰ ਨੇ ਦੱਸਿਆ ਕਿ ਕਬੱਡੀ ਓਪਨ ਦੀ ਐਂਟਰੀ 11 ਵਜੇ ਤੱਕ ਪਹਿਲੀਆਂ 12 ਟੀਮਾਂ ਦੀ ਹੋਵੇਗੀ, ਜਿਥੇ ਜੇਤੂ ਖਿਡਾਰੀਆਂ ਨੂੰ 25 ਮੋਟਰਸਾਈਕਲ ਵੰਡੇ ਜਾਣਗੇ, ਉਥੇ ਤਿੰਨ ਰਾਊਂਡਾ 'ਚ ਹਾਰਨ ਵਾਲੀਆਂ ਟੀਮਾਂ ਨੂੰ ਹਜ਼ਾਰਾਂ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਖਿਡਾਰੀਆਂ ਲਈ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਇਸ ਕਬੱਡੀ ਮਹਾਕੁੰਭ 'ਚ ਜਿਥੇ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ ਦੇ ਕੋਨੇ-ਕੋਨੇ 'ਚੋਂ ਦਰਸ਼ਕ ਪੁੱਜ ਰਹੇ ਹਨ। ਉਥੇ ਵਿਦੇਸ਼ਾਂ 'ਚੋਂ ਐੱਨ.ਆਰ.ਆਈ. ਵੀਰਾ ਵੀ ਵਹੀਰਾ ਘੱਤ ਕੇ ਆਉਣਗੇ। ਖੇਡ ਮੇਲੇ ਦੀ ਸਫਲਤਾ ਲਈ ਅੰਗਰੇਜ ਕਨੇਡਾ, ਤਪਿੰਦਰ ਕੈਨੇਡਾ, ਚੰਨਾ ਯੂ.ਐੱਸ.ਏ., ਭੋਲਾ ਯੂ.ਐੱਸ.ਏ., ਹਰਵਿੰਦਰ ਗੋਲਡੀ, ਤੀਜਾ ਹਾਂਗਕਾਂਗ, ਜਰਨੈਲ ਸਿੰਘ, ਜਸਵੀਰ ਕਨੇਡਾ, ਬਾਵਾ ਮੁਲਾਪੁਰ, ਮੌਨੀ ਕਨੇਡਾ, ਕਰਨਵੀਰ ਸੇਖੋਂ, ਅਨਿਲ ਜੈਨ, ਸੰਦੀਪ ਦਾਖਾ, ਮਨਧੀਰ ਬਜਾਜ, ਨਿੰਦਰ ਝੱਮਟ ਤੇ ਗੁਰਤੇਜ ਦੋਰਾਹਾ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ ਹੈ।
ਦਿੱਲੀ ਫਤਿਹ ਕਰਕੇ 'ਆਪ' ਦਾ ਮਿਸ਼ਨ ਹੋਵੇਗਾ ਪੰਜਾਬ-2022
NEXT STORY