ਗਿੱਦੜਬਾਹਾ (ਸੰਧਿਆ) - ਇਨ੍ਹੀਂ ਦਿਨੀਂ ਸ਼ਹਿਰ ਦੇ ਅੰਦਰ ਮੰਗਤਿਆਂ ਦੀ ਕਾਫ਼ੀ ਭਰਮਾਰ ਹੋਈ ਪਈ ਹੈ। ਅਜਿਹੀ ਕੋਈ ਗਲੀ ਨਹੀਂ, ਕੋਈ ਬਾਜ਼ਾਰ ਨਹੀਂ, ਜਿਥੇ ਮੰਗਤੇ ਗਰੁੱਪ 'ਚ ਭੀਖ ਨਾ ਮੰਗਦੇ ਨਜ਼ਰ ਆਉਣ। ਨੌਜਵਾਨ, ਬਜ਼ੁਰਗ, ਬੱਚੇ, ਔਰਤਾਂ ਸਭ ਦੁਕਾਨਾਂ ਅਤੇ ਘਰਾਂ ਦੇ ਬਾਹਰ ਭੀਖ ਮੰਗ ਰਹੇ ਹਨ। ਬੱਚੇ ਤਾਂ ਧਾਰਮਿਕ ਮੂਰਤੀਆਂ ਥਾਲੀਆਂ 'ਚ ਰੱਖ ਕੇ ਭੀਖ ਮੰਗਦੇ ਹਨ, ਜਦੋਂ ਔਰਤਾਂ ਦੇ ਗਰੁੱਪ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਝੁੱਗੀ ਭਾਰੂ ਚੌਕ 'ਚ ਹੈ ਅਤੇ ਉਨ੍ਹਾਂ ਦੇ ਨਾਲ ਵਾਲੀ ਝੁੱਗੀ 'ਚ ਇਕ ਔਰਤ ਦੇ ਬੱਚਾ ਹੋਣ ਵਾਲਾ ਹੈ, ਜਦੋਂ ਉਨ੍ਹਾਂ ਨੂੰ ਪੁਲਸ ਕੋਲ ਚੱਲਣ ਬਾਰੇ ਕਿਹਾ ਤਾਂ ਉਹ ਬੱਸ ਅੱਡੇ ਵੱਲ ਭੱਜ ਕੇ ਬੱਸ 'ਤੇ ਸਵਾਰ ਹੋ ਭੱਜ ਗਈਆਂ।
ਇਸੇ ਤਰ੍ਹਾਂ ਬੱਚੇ ਨੂੰ ਭੀਖ ਮੰਗਦਿਆਂ ਵੇਖ ਉਸ ਦੇ ਘਰ-ਪਰਿਵਾਰ ਬਾਰੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਮਲੋਟ ਤੋਂ ਇਕ ਗੱਡੀ 'ਤੇ ਆਉਂਦਾ ਹੈ ਅਤੇ ਦੂਜੀ ਗੱਡੀ 'ਤੇ ਭੀਖ ਮੰਗਣ ਤੋਂ ਬਾਅਦ ਵਾਪਸ ਚਲਾ ਜਾਂਦਾ ਹੈ। ਇਸੇ ਤਰ੍ਹਾਂ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਟੋਲੇ ਵੀ ਥਾਂ-ਥਾਂ 'ਤੇ ਭੀਖ ਮੰਗਦੇ ਨਜ਼ਰ ਆਉਂਦੇ ਹਨ। ਗਲੀ-ਗਲੀ 'ਚ ਦੁਪਹਿਰ ਦੇ ਸਮੇਂ ਕੂੜਾ ਚੁਗਣ ਦੇ ਬਹਾਨੇ ਘਰਾਂ ਦੀ ਬੈੱਲ ਵਜਾ ਕੇ ਸਿਰ 'ਤੇ ਕੂੜਾ ਚੁਗਣ ਵਾਲਾ ਗੱਟਾ ਲਮਕਾ ਕੇ ਰੋਟੀ ਮੰਗਦੇ ਹਨ।
ਸ਼ਹਿਰ ਦੇ ਅੰਦਰ ਭੀਖ ਮੰਗਣ ਵਾਲਿਆਂ ਨੂੰ ਪਹਿਲੀ ਗੱਲ ਤਾਂ ਲੋਕ ਹੀ ਭੀਖ ਨਾ ਦੇਣ, ਦੂਸਰੇ ਪੁਲਸ ਵਿਭਾਗ ਵੱਲੋਂ ਭੀਖ ਮੰਗਣ ਵਾਲਿਆਂ 'ਤੇ ਸਿਕੰਜਾ ਕਸਦਿਆਂ ਇਨ੍ਹਾਂ ਦਾ ਨਾਂ-ਪਤਾ ਵੀ ਪੁਲਸ ਸਟੇਸ਼ਨ ਵਿਚ ਦਰਜ ਕਰਵਾਇਆ ਜਾਵੇ ਕਿਉਂਕਿ ਹਰ ਮੰਗਤੇ ਕੋਲ ਅੱਜ ਮੋਬਾਇਲ ਵੀ ਹੈ। ਕੁਝ ਸਮੇਂ ਦੀਆਂ ਸਰਕਾਰਾਂ ਨੂੰ ਵੀ ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਬੱÎਚਿਆਂ ਲਈ ਪੜ੍ਹਨ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ।
ਵਿਦਿਆਰਥੀਆਂ ਵੱਲੋਂ ਮਿਮਿਟ ਕਾਲਜ ਵਿਖੇ ਧਰਨਾ-ਪ੍ਰਦਰਸ਼ਨ
NEXT STORY