ਬਾਘਾਪੁਰਾਣਾ (ਰਾਕੇਸ਼) - ਸਬ ਡਵੀਜਨ ਪੱਧਰ ਦਾ 69ਵਾਂ ਗਣਤੰਤਰ ਦਿਵਸ ਪ੍ਰਸ਼ਾਸਨ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ ਅਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸ. ਡੀ. ਐੱਮ. ਅਮਰਬੀਰ ਸਿੰਘ ਸਿੱਧੂ ਨੇ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀਂ ਲਈ। ਇਸ ਮੌਕੇ ਵੱਖ-ਵੱਖ ਸਕੂਲੀ ਬੱਚਿਆਂ ਨੇ ਸੱਭਿਆਚਾਰਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਮਾਨਯੋਗ ਜੱਜ ਪੁਸ਼ਪਿੰਦਰ ਸਿੰਘ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਦੀ ਪਤਨੀ ਬੀਬੀ ਅਮਰਜੀਤ ਕੌਰ ਬਰਾੜ, ਕੌਂਸਲ ਪ੍ਰਧਾਨ ਅਨੂੰ ਮਿੱਤਲ, ਨਰ ਸਿੰਘ ਬਰਾੜ ਐਡਵੋਕੇਟ, ਜਗਸੀਰ ਸਿੰਘ ਕਾਲੇਕੇ, ਬਿੱਟੂ ਮਿੱਤਲ, ਕੌਂਸਲਰ ਰਵਿਤਾ ਸ਼ਾਹੀ ਨੇ ਵਧਾਈ ਦਿੱਤੀ ਅਤੇ ਪ੍ਰਸ਼ਾਸਨ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਰਮੇਸ਼ ਕੁਮਾਰ, ਨਾਇਬ ਤਹਿਸੀਲਦਾਰ ਗੁਰਮੀਤ ਸਿੰਘ, ਬੀ. ਡੀ. ਪੀ. ਓ ਰਾਜਵਿੰਦਰ ਸਿੰਘ ਗੱਡੂ, ਕਾਰਜ ਸਾਧਕ ਅਫ਼ਸਰ ਰਜਿੰਦਰ ਕਾਲੜਾ, ਸਹਾਇਕ ਰਜਿਸਟਰਾਰ ਰਜਿੰਦਰ ਕੁਮਾਰ, ਥਾਨਾ ਮੁਖੀ ਜੰਗਜੀਤ ਸਿੰਘ ਰੰਧਾਵਾ, ਨਵਦੀਪ ਸ਼ਰਮਾ ਅਤੇ ਹੋਰ ਸ਼ਾਮਲ ਸਨ।
69ਵਾਂ ਗਣਤੰਤਰ ਦਿਵਸ : ਰਾਜਪੱਥ 'ਤੇ ਨਿਕਲੀ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
NEXT STORY