ਨਵੀਂ ਦਿੱਲੀ\ਜਲੰਧਰ : ਭਾਰਤ ਅੱਜ 69ਵਾਂ ਗਣਤੰਤਰਤਾ ਦਿਵਸ ਮਨਾ ਰਿਹਾ ਹੈ। 10 ਆਸੀਅਨ ਦੇਸ਼ਾਂ ਦੇ ਆਗੂਆਂ ਦੀ ਇਤਿਹਾਸਕ ਮੌਜੂਦਗੀ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪੱਥ 'ਤੇ ਤਿੰਰਗਾ ਲਹਿਰਾ ਕੇ ਸਲਾਮੀ ਲਈ। ਇਸ ਦੌਰਾਨ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਇਸ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਰਾਜਪਥ 'ਤੇ ਸ਼ਾਨਦਾਰ ਪਰੇਡ ਦਿਖਾਈ ਗਈ। ਪਰੇਡ ਰਾਹੀਂ ਭਾਰਤ ਨੇ ਦੁਨੀਆ ਨੂੰ ਆਪਣਾ ਦਮ-ਖਮ ਦਿਖਾਇਆ। ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਸਭਿਆਚਾਰ ਨੂੰ ਦਰਸ਼ਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਇਸ ਦੌਰਾਨ ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰ ਨੂੰ ਪੇਸ਼ ਕਰਦੀ ਝਾਕੀ ਨੇ ਸਭ ਦਾ ਮਨ ਮੋਹ ਲਿਆ।

ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਲੰਗਰ ਦੀ ਝਾਕੀ ਵਿਖਾਈ ਗਈ। ਇਸ ਵਿਚ ਲੰਗਰ ਤੇ ਪੰਗਤ ਦੀ ਮਹੱਤਤਾ ਨੂੰ ਦਰਸਾਇਆ ਗਿਆ। ਇਸ ਝਾਕੀ ਵਿਚ ਸੰਗਤ ਲੰਗਰ ਛਕਦੀ ਵਿਖਾਈ ਗਈ। ਗੁਰੂਆਂ ਵੱਲੋਂ ਬਖ਼ਸ਼ੀ ਇਸ ਅਦੁੱਤੀ ਦਾਤ ਦਾ ਕੌਮੀ ਪੱਧਰ 'ਤੇ ਪ੍ਰਗਟਾਵਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਪੰਜਾਬ ਜ਼ਿਆਦਾਤਰ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਲੋਕ ਨਾਚਾਂ ਦੀਆਂ ਝਾਕੀਆਂ ਹੀ ਦਰਸਾਈਆਂ ਜਾਂਦੀਆਂ ਸਨ।
ਸੰਗਰੂਰ : ਗਣਤੰਤਰ ਦਿਵਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਲਹਿਰਾਇਆ ਝੰਡਾ
NEXT STORY