ਹੁਸ਼ਿਆਰਪੁਰ (ਅਮਰੀਕ)— 'ਆਪ' ਵੱਲੋਂ ਲੋਕ ਸਭਾ ਸੀਟ ਬਠਿੰਡਾ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਉਮਦੀਵਾਰ ਐਲਾਨਣ 'ਤੇ ਟਿੱਪਣੀ ਕਰਦੇ ਹੋਏ ਬਸਪਾ ਦੇ ਪੰਜਾਬ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਪਹਿਲਾਂ ਤਾਂ ਇਹ ਲੱਗ ਰਿਹਾ ਸੀ ਕਿ ਇਹ ਕਾਂਗਰਸ ਨਾਲ ਸਮਝੌਤਾ ਕਰ ਰਹੇ ਸਨ ਪਰ ਹੁਣ ਇਸ ਦਾ ਕਾਂਗਰਸ ਅਤੇ ਬਸਪਾ ਨਾਲ ਕੋਈ ਸਮਝੌਤਾ ਨਹੀਂ ਹੋਇਆ। ਉਥੇ ਹੀ ਦੇਖਿਆ ਜਾਵੇ ਤਾਂ ਇਹ ਲੋਕ ਕਾਂਗਰਸ ਅਤੇ ਭਾਜਪਾ ਦਾ ਇਕ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਬਠਿੰਡਾ ਤੋਂ ਜਿੱਤ ਹੋਵੇਗੀ ਤਾਂ ਪੀ. ਡੀ. ਏ. ਦੇ ਉਮੀਦਵਾਰ ਸੁਖਪਾਲ ਖਹਿਰਾ ਦੀ ਹੋਵੇਗੀ।
ਉਥੇ ਹੀ ਭਗਵੰਤ ਮਾਨ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਅੱਜ ਜਿਸ ਤਰ੍ਹਾਂ ਮਰਜ਼ੀ ਕਹਿਣ ਕਿ ਉਹ ਸ਼ਰਾਬ ਨਹੀਂ ਪੀਂਦੇ ਪਰ ਹੁਣ ਲੋਕ ਜਾਣਦੇ ਹਨ ਕਿ ਇਹ ਨਸ਼ਾ ਕਰਨ ਵਾਲਿਆਂ ਦੀ ਪਾਰਟੀ ਹੈ। ਮਹਿੰਦਰ ਸਿੰਘ ਕੇ. ਪੀ. ਦੀ ਬਗਾਵਤ ਕਰਨ ਦਾ ਸਮਰਥਨ ਕਰਦੇ ਹੋਏ ਰਾਜੂ ਨੇ ਕਿਹਾ ਕਿ ਕਿਹਾ ਕਿ ਕੇ. ਪੀ. ਇਕ ਵਧੀਆ ਉਮੀਦਵਾਰ ਸਨ ਅਤੇ ਜੇਕਰ ਉਨ੍ਹਾਂ ਨੇ 15 ਅਪ੍ਰੈਲ ਨੂੰ ਕਾਂਗਰਸ ਤੋਂ ਵੱਖ ਹੋ ਚੁੱਕੇ ਲੋਕਾਂ ਦੀ ਬੈਠਕ ਚੰਡੀਗੜ੍ਹ 'ਚ ਬੁਲਾਈ, ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੇ ਸੀਟਾਂ ਦੇ ਪੈਸੇ ਲਏ। ਉਥੇ ਹੀ ਉਨ੍ਹਾਂ ਨੇ ਹਰਿਆਣਾ 'ਚ ਭਾਜਪਾ ਨੂੰ ਅਕਾਲੀ ਦਲ ਨੂੰ ਸਮਰਥਨ ਦੇਣ ਦੀ ਗੱਲ 'ਤੇ ਗੱਲ ਕਰਦੇ ਹੋਏ ਕਿਹਾ ਕਿ ਹੁਣ ਅਕਾਲੀ ਦਲ ਦੀ ਮਜਬੂਰੀ ਬਣ ਚੁੱਕੀ ਹੈ, ਜਿਸ ਦੇ ਚਲਦਿਆਂ ਅਕਾਲੀ ਦਲ ਨੂੰ ਮਨਜ਼ੂਰੀ 'ਚ ਭਾਜਪਾ ਦਾ ਸਮਰਥਨ ਦੇਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੇਂਦਰ 'ਚ ਭਾਜਪਾ ਦੀ ਸਰਕਾਰ ਹੈ ਅਤੇ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਨਾ ਹੋਣ ਦੇ ਚਲਦਿਆਂ ਲੋਕਾਂ 'ਚ ਉਨ੍ਹਾਂ ਦਾ ਆਧਾਰ ਨਹੀਂ ਹੈ।
ਇਨ੍ਹਾਂ ਹਲਾਤਾਂ 'ਚ ਵਾਪਰਿਆ ਜਲਿਆਂਵਾਲਾ ਬਾਗ ਦਾ ਸਾਕਾ
NEXT STORY