ਹੁਸ਼ਿਆਰਪੁਰ (ਘੁੰਮਣ)— ਬਜਰੰਗ ਦਲ (ਹਿੰਦੋਸਤਾਨ) ਦੇ ਮੈਂਬਰਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਪ੍ਰਧਾਨ ਦੀਪਕ ਸੰਗੜ ਅਤੇ ਸੀਨੀਅਰ ਉਪ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ 'ਚ ਇਹ ਭੁੱਖ ਹੜਤਾਲ ਮੋਗਾ ਦੇ ਹਿੰਦੂ ਨੇਤਾ ਸੁਧੀਰ ਸੂਰੀ ਵਿਰੁੱਧ ਕਥਿਤ ਤੌਰ 'ਤੇ ਦਰਜ ਝੂਠਾ ਕੇਸ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਦੋਆਬਾ ਜ਼ੋਨ ਪ੍ਰਧਾਨ ਸੁਰਿੰਦਰ ਸਿੰਘ, ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ, ਦੋਆਬਾ ਦੇ ਉਪ ਪ੍ਰਧਾਨ ਜੁਗਲ ਕਿਸ਼ੋਰ, ਜ਼ਿਲਾ ਉਪ ਪ੍ਰਧਾਨ ਜਤਿੰਦਰ ਪਿੰਕਾ, ਮੀਡੀਆ ਮੁਖੀ ਅਵਤਾਰ ਬੰਬੇਲੀ, ਮੋਹਿਤ ਕੁਮਾਰ, ਸ਼ਹਿਰੀ ਪ੍ਰਧਾਨ ਗੋਲਡੀ, ਨਰਿੰਦਰ ਮਿੰਟੂ, ਰੋਹਿਤ ਆਦਿ ਹਾਜ਼ਰ ਸਨ।
ਚਾਮੁੰਡਾ ਦੇਵੀ ਤੋਂ ਪਠਾਨਕੋਟ ਆ ਰਹੀ ਬੱਸ ਓਵਰਟੇਕ ਕਾਰਨ ਪਲਟੀ, 21 ਜ਼ਖਮੀ
NEXT STORY