ਨਵੀਂ ਦਿੱਲੀ : ਵਿਸ਼ਵ ਹਿੰਦੂ ਪ੍ਰੀਸ਼ਦ (VHP) ਅਤੇ ਬਜਰੰਗ ਦਲ ਦੇ ਸੈਂਕੜੇ ਕਾਰਕੁਨ ਬੰਗਲਾਦੇਸ਼ ਵਿੱਚ ਫਿਰਕੂਵਾਦ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਇਥੇ ਗੁਆਂਢੀ ਦੇਸ਼ ਦੇ ਹਾਈ ਕਮਿਸ਼ਨ ਦੇ ਬਾਹਰ ਸੜਕਾਂ 'ਤੇ ਉਤਰ ਆਏ। ਇਸ ਪ੍ਰਦਰਸ਼ਨ ਨਾਲ ਉੱਚ-ਸੁਰੱਖਿਆ ਵਾਲੇ ਖੇਤਰ ਵਿੱਚ ਹਫ਼ੜਾ-ਦਫ਼ੜੀ ਵਾਲੀ ਸਥਿਤੀ ਪੈਦਾ ਹੋ ਗਈ। ਇਸ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਇੱਕ ਹਿੰਦੂ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਨੂੰ ਲੈ ਕੇ ਵੀਐਚਪੀ ਅਤੇ ਬਜਰੰਗ ਦਲ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਹਾਈ ਕਮਿਸ਼ਨ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ।
ਪੜ੍ਹੋ ਇਹ ਵੀ - ਅੱਜ ਤੋਂ ਹੀ ਬੰਦ ਸਾਰੇ ਸਕੂਲ! ਇਸ ਸੂਬੇ ਦੇ 1 ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਇਸ ਮਾਮਲੇ ਦੇ ਸਬੰਧ ਵਿਚ ਇਲਾਕੇ ਵਿੱਚ ਤਿੰਨ-ਪੱਧਰੀ ਬੈਰੀਕੇਡ ਲਗਾਏ ਗਏ ਹਨ। ਸੁਰੱਖਿਆਂ ਨੂੰ ਲੈ ਕੇ ਵਾਧੂ ਪੁਲਸ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਪ੍ਰਦਰਸ਼ਨਕਾਰੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਰੋਕਣ ਲਈ ਪੁਲਸ ਨੂੰ ਬਹੁਤ ਸੰਘਰਸ਼ ਕਰਨਾ ਪਿਆ, ਕਿਉਂਕਿ ਉਹ ਇਸ ਦੌਰਾਨ ਲਗਾਏ ਗਏ ਬੈਰੀਕੇਡਾਂ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰਦਰਸ਼ਨਕਾਰੀ ਨਾਅਰੇ ਲਗਾ ਰਹੇ ਸਨ ਅਤੇ ਬੰਗਲਾਦੇਸ਼ ਸਰਕਾਰ ਦੀ ਨਿੰਦਾ ਕਰਦੇ ਬੈਨਰ ਅਤੇ ਪੋਸਟਰ ਦਿਖਾ ਰਹੇ ਸਨ। ਇੱਕ ਤਖ਼ਤੀ 'ਤੇ ਲਿਖਿਆ ਸੀ, "ਹਿੰਦੂਆਂ ਦੇ ਖੂਨ ਦੇ ਹਰ ਬੂੰਦ ਦਾ ਹਿਸਾਬ ਦੇਣਾ ਪਵੇਗਾ।"
ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!
ਸੰਘਣੀ ਧੁੰਦ ਦੇ ਕਹਿਰ ਕਾਰਨ ਛੇ ਵਾਹਨਾਂ ਦੀ ਜ਼ਬਰਦਸਤ ਟੱਕਰ, ਦੋ ਦੀ ਮੌਤ, 16 ਜ਼ਖ਼ਮੀ
NEXT STORY