ਸੁਲਤਾਨਪੁਰ ਲੋਧੀ (ਸੋਢੀ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਵਿੱਚ ਵਾਹਗਾ ਬਾਰਡਰ ਖੋਲ੍ਹਣ ਦੀ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਣਾ ਹੈ ਤਾਂ ਵਾਹਗਾ ਬਾਰਡਰ ਦੀ ਸਰਹੱਦ ਖੋਲ੍ਹੀ ਜਾਵੇ। ਸਿਫ਼ਰ ਕਾਲ ਦੌਰਾਨ ਕਿਸਾਨਾਂ ਦੀਆਂ ਮੰਗਾਂ ਉਠਾਉਂਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬੀ ਦੀ ਕਹਾਵਤ ਤੋਂ ਸ਼ੁਰੂਆਤ ਕਰਦਿਆਂ ਕਿਹਾ ਕਿ ''ਉੱਤਮ ਖੇਤੀ ਮੱਧਮ ਵਪਾਰ ਨਖਿਧ ਚਾਕਰੀ ਭੀਖ ਗਵਾਰ'' ਭਾਵ ਕਿ ਕਦੇਂ ਖੇਤੀ ਉੱਤਮ ਧੰਦਾ ਹੋਇਆ ਕਰਦੀ ਸੀ ਪਰ ਹੁਣ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ। ਇਸੇ ਕਰਕੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਤੇਜ਼ੀ ਨਾਲ ਜਾ ਰਹੀ। ਕਿਸਾਨ ਜਿਹੜੀ ਜ਼ਮੀਨ ਨੂੰ ਆਪਣੀ ਮਾਂ ਨਾਲੋਂ ਵੀ ਵੱਧ ਪਿਆਰ ਕਰਦਾ ਹੈ ਉਸ ਨੂੰ ਛੱਡਣ ਲਈ ਮਜ਼ਬੂਰ ਹੋ ਰਿਹਾ ਹੈ। ਖੇਤੀ ਲਾਹੇਵੰਦ ਧੰਦਾ ਨਾ ਰਹਿਣ ਕਾਰਨ ਕਿਸਾਨ ਅਤੇ ਮਜ਼ਦੂਰ ਖੁਦਕਸ਼ੀਆਂ ਕਰ ਰਹੇ ਹਨ। ਤਾਜ਼ਾ ਆਈਆਂ ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਰੋਜ਼ਾਨਾ 114 ਕਿਸਾਨ, ਮਜ਼ਦੂਰ ਤੇ ਦਿਹਾੜੀਦਾਰ ਖ਼ੁਦਕਸ਼ੀਆਂ ਕਰ ਰਹੇ ਹਨ।
ਸੰਤ ਸੀਚੇਵਾਲ ਨੇ ਸਦਨ ਵਿੱਚ ਮੰਗ ਉਠਾਉਂਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਸਰਕਾਰ ਵੱਲੋਂ ਮੰਗੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਐਮਐਸਪੀ ਦੀ ਸਰਕਾਰ ਗਾਰੰਟੀ ਦਾ ਕਾਨੂੰਨ ਬਣਾ ਦੇਵੇ ਤਾਂ ਇਸ ਦਾ ਲਾਭ ਕਿਸਾਨਾਂ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਸਾਲ 23 ਫਸਲਾਂ ''ਤੇ ਐੱਮ. ਐੱਸ. ਪੀ. ਐਲਾਨ ਕਰਦੀ ਹੈ ਪਰ ਕਣਕ ਅਤੇ ਝੋਨੇ ਨੂੰ ਛੱਡ ਕੇ ਬਾਕੀ ਫ਼ਸਲਾਂ 'ਤੇ ਕਿਸਾਨਾਂ ਦੀਆਂ ਫ਼ਸਲਾਂ ਐੱਮ. ਐੱਸ. ਪੀ. 'ਤੇ ਨਹੀਂ ਖਰੀਦੀਆਂ ਜਾਂਦੀਆਂ। ਮੱਕੀ ਦਾ ਭਾਅ ਸਰਕਾਰ ਨੇ 1962 ਰੁਪਏ ਐਲਾਨਿਆਂ ਸੀ ਪਰ ਕਿਸਾਨਾਂ ਕੋਲੋ ਮੱਕੀ 800 ਤੋਂ ਲੈ ਕੇ 1200 ਰੁਪਏ ਤੱਕ ਹੀ ਖਰੀਦੀ ਜਾ ਰਹੀ ਸੀ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਦਰਦਨਾਕ ਮੌਤ
ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਕਰਤਾਰਪੁਰ ਦਾ ਲਾਂਘਾ ਖੁੱਲ੍ਹਾ ਹੈ। ਇਸੇ ਤਰਜ਼ 'ਤੇ ਉਨ੍ਹਾਂ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਹ ਵਹਾਗਾ ਬਾਰਡਰ ਵੀ ਖੋਲ੍ਹੇ, ਜਿਸ ਨਾਲ ਫ਼ਸਲਾਂ ਉਧਰ ਵਿਕਣ ਨਾਲ ਵੱਡਾ ਲਾਭ ਕਿਸਾਨਾਂ ਨੂੰ ਹੋਵੇਗਾ। ਵਹਾਗਾ ਬਰਡਰ ਰਾਹੀਂ ਵਪਾਰ ਹੋਣ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਸਾਡੇ ਕਿਸਾਨਾਂ ਦਾ ਆਲੂ ਰੁਲਣਾ ਬੰਦ ਹੋਵੇਗਾ ਅਤੇ ਉਧਰ ਲੋਕਾਂ ਨੂੰ ਸਸਤੇ ਭਾਅ ਆਲੂ ਮਿਲੇਗਾ। ਵਹਾਗਾ ਬਰਡਰ ਖੋਲ੍ਹਣ ਨਾਲ ਸਿਲਕ ਰੋਡ ਮੁੜ ਚਾਲੂ ਹੋਵੇਗਾ ਅਤੇ ਸਾਡਾ ਵਪਾਰ ਅਫਗਾਨਿਸਤਾਨ ਤੋਂ ਅੱਗੇ ਯੂਰਪ ਤੱਕ ਹੋ ਸਕਦਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਹਰ ਸਾਲ ਸਾਢੇ 16 ਹਾਜ਼ਰ ਕਰੋੜ ਦੀਆਂ ਦਾਲਾਂ ਵਿਦੇਸ਼ਾਂ ਤੋਂ ਮੰਗਵਾਉਂਦੀ ਹੈ ਪਰ ਜੇ ਇਹੀ ਦਾਲਾਂ ਪੰਜਾਬ ਵਿੱਚ ਬੀਜੀਆਂ ਜਾਣ ਅਤੇ ਉਸ ਦੀ ਖ਼ਰੀਦ ਐੱਮ. ਐੱਸ. ਪੀ. ਦੀ ਗਾਰੰਟੀ ਹੋਵੇ ਤਾਂ ਪੰਜਾਬ ਦਾ ਝੋਨੇ ਤੋਂ ਖਹਿੜਾ ਛੁੱਟੇਗਾ। ਪਰਾਲੀ ਦੀ ਸਮੱਸਿਆ ਵੀ ਹੱਲ ਹੋਵੇਗੀ ਅਤੇ ਸਭ ਤੋਂ ਵੱਡੀ ਗੱਲ ਕਿ ਸਾਡਾ ਧਰਤੀ ਹੇਠਲਾ ਪਾਣੀ ਬਚੇਗਾ। ਉਨ੍ਹਾ ਕਿਹਾ ਕਿ ਸਡੀ ਜਵਾਨੀ ਮੁੜ ਖੇਤਾਂ ਵਿੱਚ ਉਸੇ ਤਰ੍ਹਾਂ ਕੰਮ ਕਰੇਗੀ, ਜਿਵੇਂ ਸਾਡੇ ਪੁਰਖੇ ਕੰਮ ਕਰਦੇ ਸਨ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਹਾਦਸੇ 'ਚ ਮਰੇ 3 ਵਿਅਕਤੀਆਂ ਦੀ ਚੁੱਕੀ ਗਈ 6 ਲੱਖ ਦੀ ਨਕਦੀ ਤੇ ਸੋਨੇ ਦੀ ਚੇਨ
ਬਿਕਰਮ ਸਿੰਘ ਮਜੀਠੀਆ ਨੂੰ ਪੁਲਸ ਦੇ ਸੰਮਨ, 18 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ
NEXT STORY