ਹੁਸ਼ਿਆਰਪੁਰ (ਰਾਕੇਸ਼)- ਪੁਲਸ ਨੇ ਜੈਨ ਜਿਊਲਰਜ਼ ਤੋਂ ਇੰਟਰਨੈਸ਼ਨਲ ਨੰਬਰ ਤੋਂ ਮੈਸਿਜ ਭੇਜ ਕੇ ਖ਼ੁਦ ਨੂੰ ਬੰਬੀਹਾ ਗਰੁੱਪ ਦਾ ਮੈਂਬਰ ਦੱਸ ਕੇ 8 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ 3 ਮੈਬਰਾਂ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਲਾਈਨ ਵਿਚ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਸਿਟੀ ਪੁਲਸ ਨੂੰ ਜੈਨ ਜਿਊਲਰਜ਼ ਦੇ ਮਾਲਿਕ ਅਨੂਪ ਕੁਮਾਰ ਜੈਨ ਨੇ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦੇ ਮੋਬਾਇਲ ਨੰਬਰ ਉੱਤੇ ਇੰਟਰਨੈਸ਼ਨਲ ਨੰਬਰਾਂ ਤੋਂ ਕੁਝ ਮੈਸਿਜ ਆਏ ਹਨ, ਜਿਨ੍ਹਾਂ ਵਿਚ 8 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਹੈ। ਇਸ ਉੱਤੇ ਥਾਣਾ ਸਿਟੀ ਵਿਚ 5 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਐੱਸ. ਪੀ. ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਡੀ. ਐੱਸ. ਪੀ. ਡਿਟੈਕਟਿਵ ਰਾਕੇਸ਼ ਕੁਮਾਰ, ਸੀ. ਆਈ. ਏ. ਸਟਾਫ਼ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ, ਡੀ. ਐੱਸ. ਪੀ. ਸਿਟੀ ਪ੍ਰਵੇਸ਼ ਚੋਪੜਾ ਅਤੇ ਥਾਣਾ ਸਿਟੀ ਇੰਚਾਰਜ ਇੰਸਪੈਕਟਰ ਤਲਵਿੰਦਰ ਕੁਮਾਰ ਉੱਤੇ ਆਧਾਰਿਤ ਟੀਮਾਂ ਦਾ ਗਠਨ ਕੀਤਾ।
ਇਹ ਵੀ ਪੜ੍ਹੋ: ਟਾਂਡਾ ਨੇੜੇ ਵਾਪਰਿਆ ਭਿਆਨਕ ਹਾਦਸਾ, ਕੰਬਾਇਨ 'ਚ ਫੱਸਣ ਕਾਰਨ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ
ਜਾਂਚ ਦੌਰਾਨ ਫਿਰੌਤੀ ਮੰਗਣ ਵਾਲੇ ਆਕਾਸ਼ਦੀਪ ਸਿੰਘ ਪੁੱਤਰ ਮਨਜੀਤ ਸਿੰਘ ਨਿਵਾਸੀ ਭਗਤਾ ਭਾਈ ਦੇ ਜ਼ਿਲ੍ਹਾ ਬਠਿੰਡਾ ਨੂੰ ਇੰਸਪੈਕਟਰ ਸ਼ਿਵ ਕੁਮਾਰ ਨੇ 9 ਅਕਤੂਬਰ ਨੂੰ ਭਗਤਾ ਭਾਈ ਦਾ ਤੋਂ ਗ੍ਰਿਫ਼ਤਾਰ ਕੀਤਾ, ਜਿਸ ਨਾਲ 2 ਮੋਬਾਇਲ ਫੋਨ, ਵਾਇਸ ਚੇਂਜਰ ਡਿਵਾਈਸ ਅਤੇ 1 ਆਕਸਲੀਡ ਬਰਾਮਦ ਹੋਈ। ਇਸ ਦਿਨ ਉਸ ਦੇ ਸਾਥੀ ਸੁਖਵਿੰਦਰ ਪਾਲ ਸਿੰਘ ਉਰਫ਼ ਗੱਗੀ ਪੁੱਤਰ ਕੇਵਲ ਸਿੰਘ ਨਿਵਾਸੀ ਸਾਲੇਵਾੜਾ ਪੱਤੀ ਨਜ਼ਦੀਕ ਭਾਈ ਬਹਲੋ ਸਕੂਲ ਭਗਤਾ ਭਾਈ ਦਾ ਜ਼ਿਲ੍ਹਾ ਬਠਿੰਡਾ ਨੂੰ 1 ਮੋਬਾਇਲ ਸਮੇਤ ਅਤੇ ਤੀਜੇ ਮੁਲਜ਼ਮ ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਰਾਜਿੰਦਰ ਸਿੰਘ ਨਿਵਾਸੀ ਮੇਨ ਬਾਜ਼ਾਰ ਚੌਂਕ ਭਗਤਾ ਭਾਈ ਦਾ ਬਠਿੰਡਾ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 1 ਮੋਬਾਇਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤਾ। ਇਨ੍ਹਾਂ ਤਿੰਨਾਂ ਨੇ ਹਮਸਲਾਹ ਹੋ ਕੇ ਅਨੂਪ ਕੁਮਾਰ ਜੈਨ ਤੋਂ ਫਿਰੌਤੀ ਲੈਣ ਦੀ ਯੋਜਨਾ ਬਣਾਈ ਸੀ, ਉਥੇ ਹੀ ਸਾਥ ਦੇਣ ਵਾਲੇ ਹੋਰ ਮੁਲਜ਼ਮਾਂ ਦਾ ਪਤਾ ਲਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ
ਐੱਸ. ਐੱਸ. ਪੀ. ਨੇ ਦੱਸਿਆ ਕਿ ਗੱਗੀ ਉੱਤੇ ਥਾਣਾ ਦਿਆਲਪੁਰਾ ਜ਼ਿਲ੍ਹਾ ਬਠਿੰਡਾ ਵਿਚ ਪਹਿਲਾਂ ਵੀ ਫਿਰੌਤੀ ਮੰਗਣ ਦਾ ਮਾਮਲਾ ਦਰਜ ਹੈ, ਜਿਸ ਵਿਚ ਉਹ ਜ਼ਮਾਨਤ ਉੱਤੇ ਹੈ। ਮੁਲਜ਼ਮਾਂ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਫਿਰੌਤੀ ਮੰਗਦੇ ਸਮੇਂ ਡਰਾਉਣ ਲਈ ਖ਼ੁਦ ਨੂੰ ਦਵਿੰਦਰ ਬੰਬੀਹਾ ਗੈਂਗ ਗਰੁੱਪ ਦਾ ਦੱਸਦੇ ਸਨ ਅਤੇ ਇੰਟਰਨੈਸ਼ਨਲ ਨੰਬਰ ਤੋਂ ਕਾਲ ਕਰਕੇ ਵਾਇਸ ਚੇਂਜਰ ਨਾਲ ਆਵਾਜ਼ ਬਦਲ ਲੈਂਦੇ ਸਨ। ਇਸ ਤਰੀਕੇ ਨਾਲ ਉਨ੍ਹਾਂ ਨੇ ਕੋਟਕਪੂਰਾ ਇਲਾਕੇ ਵਿਚ 2 ਸੁਨਿਆਰਿਆਂ ਤੋਂ 1.50 ਲੱਖ ਰੁਪਏ ਦੀ ਫਿਰੌਤੀ ਲਈ ਸੀ, ਜਿਸ ਵਿਚੋਂ 1.5 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਇਹ ਵੀ ਪੜ੍ਹੋ: ਨਰਾਤਿਆਂ ਦੇ ਸ਼ੁੱਭ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪੁੱਜੇ ਨਵਜੋਤ ਸਿੰਘ ਸਿੱਧੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਸ਼ੇ ਦੇ ਕਹਿਰ ਕਾਰਨ ਇਕ ਹੋਰ ਨੌਜਵਾਨ ਦੀ ਹੋਈ ਮੌਤ
NEXT STORY