ਮੰਡੀ ਬਰੀਵਾਲਾ, (ਰਾਜਿੰਦਰ ਪਾਲ)- ਇਥੇ ਮਾਲ ਗੱਡੀ ਦੀ ਪਾਵਰ ਫੇਲ ਹੋਣ ਕਾਰਨ ਬਰੀਵਾਲਾ-ਕੋਟਕਪੂਰਾ ਰੇਲਵੇ ਟਰੈਕ ਡੇਢ ਘੰਟਾ ਬੰਦ ਰਿਹਾ। ਇਸ ਸਮੇਂ ਦੌਰਾਨ ਨਾ ਕੋਈ ਰੇਲ ਗੱਡੀ ਕੋਟਕਪੂਰਾ ਵੱਲ ਗਈ ਤੇ ਨਾ ਹੀ
ਕੋਈ ਆਈ।
ਜਾਣਕਾਰੀ ਅਨੁਸਾਰ ਫਾਜ਼ਿਲਕਾ ਤੋਂ ਬਠਿੰਡਾ ਜਾਣ ਵਾਲੀ ਡੀ. ਐੱਮ. ਯੂ. ਗੱਡੀ ਨੰਬਰ 74988 ਜਦ ਬਰੀਵਾਲਾ ਸਟੇਸ਼ਨ 'ਤੇ 10 ਮਿੰਟ ਲੇਟ 17:45 ਮਿੰਟ 'ਤੇ ਪੁੱਜੀ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਕੋਟਕਪੂਰਾ ਨੂੰ ਗਈ ਮਾਲ ਗੱਡੀ ਜੋ ਕਿ ਅਜੇ ਬਰੀਵਾਲਾ ਤੋਂ 2-3 ਕਿਲੋਮੀਟਰ ਦੂਰ ਹੀ ਪਹੁੰਚੀ ਸੀ, ਦਾ ਇੰਜਣ ਖ਼ਰਾਬ ਹੋ ਗਿਆ ਤੇ ਮਾਲ ਗੱਡੀ ਬਰੀਵਾਲਾ-ਕੋਟਕਪੂਰਾ ਟਰੈਕ ਵਿਚਕਾਰ ਰੇਲਵੇ ਲਾਈਨ 'ਤੇ ਹੀ ਰੁਕ ਗਈ। ਇਸ ਦੌਰਾਨ ਬਰੀਵਾਲਾ ਦਾ ਮੁੱਖ ਫਾਟਕ ਬੰਦ ਸੀ , ਜਿਸ ਕਾਰਨ ਬਰੀਵਾਲਾ ਤੋਂ ਸਰਾਏਨਾਗਾ ਵੱਲ ਟੀ ਪੁਅਇੰਟ ਤੱਕ ਤੇ ਮਡਾਹਰ ਕਲਾਂ ਰੋਡ, ਬਾਜਾ ਆਦਿ ਪਿੰਡਾਂ ਤੱਕ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਯਾਤਰੀਆਂ ਤੇ ਰੇਲਵੇ ਫਾਟਕ 'ਤੇ ਜਾਮ ਵਿਚ ਫਸੇ ਲੋਕਾਂ ਨੂੰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ।
ਇਕ ਘੰਟੇ ਤੱਕ ਚੱਲੀ ਜੱਦੋ-ਜਹਿਦ ਤੋਂ ਬਾਅਦ ਧੀਮੀ ਰਫ਼ਤਾਰ ਨਾਲ ਵਾਪਸ ਬਰੀਵਾਲਾ ਸਟੇਸ਼ਨ 'ਤੇ ਮਾਲ ਗੱਡੀ ਆਉਣ ਤਕ ਮੁਸਾਫਿਰਾਂ ਤੇ ਫਾਟਕ 'ਤੇ ਖੜ੍ਹੇ ਲੋਕਾਂ ਨੂੰ ਤੇਜ਼ ਧੁੱਪ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਆਖੀਰ ਡੇਢ ਘੰਟੇ ਉਪਰੰਤ ਬਰੀਵਾਲਾ-ਕੋਟਕਪੂਰਾ ਟਰੈਕ ਬਹਾਲ ਹੋਣ ਤੋਂ ਬਾਅਦ 19:15 ਮਿੰਟ 'ਤੇ ਬਠਿੰਡਾ ਜਾਣ ਵਾਲੀ ਸਵਾਰੀ ਗੱਡੀ ਨੂੰ ਬਰੀਵਾਲਾ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ ਤੇ ਯਾਤਰੀਆਂ ਸਮੇਤ ਫਾਟਕ 'ਤੇ ਖੜ੍ਹੇ ਲੋਕਾਂ ਨੂੰ ਰਾਹਤ ਮਿਲੀ।
ਇਸ ਸਬੰਧੀ ਜਦੋਂ ਬਰੀਵਾਲਾ ਦੇ ਸਟੇਸ਼ਨ ਮਾਸਟਰ ਫ਼ਕੀਰ ਮੁਹੰਮਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਲ ਗੱਡੀ ਦੇ ਇੰਜਣ ਵਿਚ ਕੁਝ ਤਕਨੀਕੀ ਖਰਾਬੀ ਆਉਣ ਕਾਰਨ ਇਸ ਦੀ ਪਾਵਰ ਫੇਲ ਹੋ ਗਈ ਸੀ, ਜਿਸ ਕਾਰਨ ਸਵਾਰੀ ਗੱਡੀ ਸਟੇਸ਼ਨ 'ਤੇ ਖੜ੍ਹੀ ਰਹੀ ਤੇ ਫਾਟਕ ਡੇਢ ਘੰਟਾ ਬੰਦ ਰਿਹਾ।
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡ 'ਚ ਹੋਇਆ ਦਰਜ
NEXT STORY