ਬਰਨਾਲਾ (ਮੱਘਰ ਪੁਰੀ) : ਦੇਸ਼ ਭਰ ਦੀ ਸਿਵਲ ਸਰਵਿਸਿਜ਼ ਪ੍ਰੀਖਿਆ 'ਚੋਂ ਬਰਨਾਲਾ ਦੇ ਕਸਬਾ ਭਦੌੜ ਦੀ ਰਹਿਣ ਵਾਲੀ ਖੁਸ਼ਬੂ ਗੁਪਤਾ ਨੇ 80 ਵਾਂ ਰੈਂਕ ਹਾਸਲ ਕੀਤਾ ਹੈ। ਖੁਸ਼ਬੂ ਦਾ ਬਰਨਾਲਾ ਪਹੁੰਚਣ 'ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵਾ ਸੁਆਗਤ ਕੀਤਾ ਗਿਆ ਅਤੇ ਉਸ ਨੂੰ ਇਸ ਪ੍ਰਾਪਤੀ ਲਈ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਖ਼ੁਸ਼ਬੂ ਨੇ ਕਿਹਾ ਕਿ ਸਖ਼ਤ ਮਿਹਨਤ ਸਦਕਾ ਹੀ ਉਸ ਨੂੰ ਇਹ ਸਥਾਨ ਹਾਸਲ ਹੋਇਆ ਹੈ। ਉਥੇ ਹੀ ਉਸ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਮਿਹਨਤ ਕਰਨ ਦਾ ਸੁਨੇਹਾ ਦਿੱਤਾ ਤਾਂ ਕਿ ਹੋਰ ਨੌਜਵਾਨ ਵੀ ਆਪਣੇ ਸੁਪਨੇ ਸਾਕਾਰ ਕਰ ਸਕਣ।
ਇਸ ਮੌਕੇ ਪਹੁੰਚੇ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਨੇ ਵੀ ਖ਼ੁਸ਼ਬੂ ਦੀ ਪ੍ਰਾਪਤੀ ਉਤੇ ਵਧਾਈ ਦਿੱਤੀ ਤੇ ਹੋਰਨਾਂ ਨੂੰ ਵੀ ਖ਼ੁਸ਼ਬੂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਜ਼ਿਕਰਯੋਗ ਹੈ ਕਿ ਖੁਸ਼ਬੂ ਦੀ ਭੂਆ ਦੇ ਲੜਕੇ ਨੇ ਵੀ ਇਸ ਪ੍ਰੀਖਿਆ ਚੋਂ 223 ਵਾ ਰੈਂਕ ਹਾਸਲ ਕੀਤਾ ਹੈ ਯਾਨੀ ਇਸ ਹੋਣਹਾਰ ਬੇਟੀ ਲਈ ਖੁਸ਼ੀਆਂ ਡਬਲ ਹਨ।
ਮੁੱਲਾਂਕਣ ਕੇਂਦਰਾਂ 'ਚ ਨਹੀਂ ਪੁੱਜੇ 3500 ਦੇ ਕਰੀਬ ਅਧਿਆਪਕ, ਕਾਰਨ ਦੱਸੋ ਨੋਟਿਸ ਜਾਰੀ
NEXT STORY