ਬਰਨਾਲਾ(ਪੁਨੀਤ)— ਬਰਨਾਲਾ ਮਿੰਨੀ ਸਕੱਤਰੇਤ ਵਿਚ ਅੱਜ ਅਚਾਨਕ ਗੋਲੀ ਚੱਲਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚਸ਼ਮਦੀਦਾਂ ਇਕਬਾਲ ਸਿੰਘ, ਪਰਮਿੰਦਰ ਸਿੰਘ, ਸੁਖਵੀਰ ਸਿੰਘ ਨੇ ਦੱਸਿਆ ਕਿ ਉਹ ਲੋਕ ਰੋਜ਼ਾਨਾਂ ਦੀ ਤਰ੍ਹਾਂ ਵਕੀਲਾਂ ਦੇ ਚੈਂਬਰ ਦੇ ਬਾਹਰ ਆਪਣਾ ਕੰਮ ਕਰ ਰਹੇ ਸਨ ਕਿ ਅਚਾਨਕ ਤੇਜ਼ ਧਮਾਕਾ ਹੋਣ ਦੀ ਆਵਾਜ਼ ਸੁਣਾਈ ਦਿੱਤੀ।

ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਕਿਸੇ ਗੱਡੀ ਦਾ ਟਾਇਰ ਫੱਟਣ ਨਾਲ ਇਹ ਆਵਾਜ਼ ਆਈ ਹੈ ਪਰ ਉਦੋਂ ਹੀ ਉਨ੍ਹਾਂ ਨੇ ਆਪਣੇ ਸਾਹਮਣੇ 2 ਨੌਜਵਾਨਾਂ ਨੂੰ ਪਿਸਤੌਲ ਚੁੱਕ ਕੇ ਆਪਣੀ ਜੇਬ ਵਿਚ ਰੱਖਦੇ ਹੋਏ ਦੇਖਿਆ। ਉਦੋਂ ਉਨ੍ਹਾਂ ਨੂੰ ਸਮਝ ਵਿਚ ਆਇਆ ਕਿ ਗੋਲੀ ਚੱਲੀ ਹੈ। ਗੋਲੀ ਇਨ੍ਹਾਂ ਤਿੰਨਾਂ ਲੋਕਾਂ ਦੇ ਨੇੜਿਓਂ ਹੁੰਦੀ ਹੋਈ ਕੰਧ ਵਿਚ ਜਾ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਨੌਜਵਾਨਾਂ ਨੇ ਪਿਸਤੌਲ ਚੁੱਕੀ ਅਤੇ ਉਹ ਡਿਪਟੀ ਕਮਿਸ਼ਨਰ ਦਫਤਰ ਵੱਲ ਚਲੇ ਗਏ। ਇਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਦਿੱਤੀ। ਇਸ ਮਾਮਲੇ 'ਤੇ ਬਰਨਾਲਾ ਪੁਲਸ ਦੇ ਡੀ.ਐੱਸ.ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖ ਕੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਏਗਾ।

ਤੂੰ ਤੂੰ-ਮੈਂ ਮੈਂ ਤੋਂ ਬਾਅਦ ਗੁੱਸੇ 'ਚ ਆ ਕੇ ਕੀਤਾ ਸੀ ਦੋਸਤ ਦਾ ਕਤਲ, ਕਾਬੂ
NEXT STORY