ਮਹਿਲ ਕਲਾਂ, (ਹਮੀਦੀ): ਮਹਿਲ ਕਲਾਂ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ’ਤੇ ਗੰਭੀਰ ਸਵਾਲ ਚੁੱਕਦਿਆਂ ਚੰਨਣਵਾਲ ਰੋਡ ’ਤੇ ਪਿੰਡ ਰਾਏਸਰ ਨੇੜੇ ਸਥਿਤ ਜਿੰਦਲ ਵਾਇਨ ਗਰੁੱਪ ਨਾਲ ਸੰਬੰਧਿਤ ਸਰਾਬ ਦੇ ਠੇਕੇ ’ਤੇ ਦਿਨ ਦਿਹਾੜੇ ਹਥਿਆਰਬੰਦ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਇੱਕ ਗੱਡੀ ’ਚ ਸਵਾਰ ਹੋ ਕੇ ਠੇਕੇ ’ਤੇ ਪਹੁੰਚੇ ਅਤੇ ਹਥਿਆਰਾਂ ਦੇ ਜ਼ੋਰ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਠੇਕੇ ਦੇ ਮਾਲਕ ਬੱਬੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਦੇ ਆਸਪਾਸ ਪਿੰਡ ਰਾਏਸਰ ਵਾਲੀ ਸਾਈਡ ਤੋਂ ਇੱਕ ਗੱਡੀ ਵਿੱਚ ਸਵਾਰ ਤਿੰਨ ਨੌਜਵਾਨ ਠੇਕੇ ’ਤੇ ਆਏ। ਜਦੋਂ ਸੇਲਜ਼ਮੈਨ ਕੱਪੜੇ ਸੁੱਕਣੇ ਪਾ ਕੇ ਠੇਕੇ ਅੰਦਰ ਜਾਣ ਲੱਗਾ ਤਾਂ ਇੱਕ ਨੌਜਵਾਨ ਉਸ ਦੇ ਮਗਰ ਹੀ ਅੰਦਰ ਦਾਖਲ ਹੋ ਗਿਆ, ਜਦਕਿ ਦੂਜਾ ਵਿਅਕਤੀ ਠੇਕੇ ਤੋਂ ਬਾਹਰ ਖੜਾ ਰਿਹਾ ਅਤੇ ਤੀਜਾ ਨੌਜਵਾਨ ਗੱਡੀ ਵਿੱਚ ਬੈਠਾ ਰਿਹਾ।
ਉਨ੍ਹਾਂ ਦੱਸਿਆ ਕਿ ਅੰਦਰ ਦਾਖਲ ਹੋਏ ਨੌਜਵਾਨ ਨੇ ਅਚਾਨਕ ਦਾਹ ਕੱਢ ਕੇ ਸੇਲਜ਼ਮੈਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਲੁੱਟੇਰਿਆਂ ਨੇ ਸੇਲਜ਼ਮੈਨ ਨਾਲ ਡੰਡਿਆਂ ਨਾਲ ਮਾਰਪੀਟ ਕੀਤੀ ਅਤੇ ਗੱਲੇ ਵਿੱਚੋਂ ਕਰੀਬ 9 ਹਜ਼ਾਰ ਰੁਪਏ ਨਕਦੀ, ਗੱਲੇ ਸਮੇਤ ਲਗਭਗ 24 ਹਜ਼ਾਰ ਰੁਪਏ ਦੀ ਕੀਮਤ ਦੀਆਂ ਦੋ ਪੇਟੀਆਂ ਬਰੈਂਡਿਡ ਸ਼ਰਾਬ ਅਤੇ ਕਰੀਬ 10 ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਇਲ ਫ਼ੋਨ ਲੁੱਟ ਕੇ ਫਰਾਰ ਹੋ ਗਏ। ਠੇਕੇਦਾਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ 7–8 ਵਾਰ ਅਜਿਹੀਆਂ ਲੁੱਟਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਦਿਨ ਦਿਹਾੜੇ ਠੇਕਿਆਂ ਨੂੰ ਨਿਸ਼ਾਨਾ ਬਣਾਇਆ ਜਾਣ ਕਾਰਨ ਠੇਕੇਦਾਰਾਂ ਅਤੇ ਕਰਮਚਾਰੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਥਾਣਾ ਮਹਿਲ ਕਲਾਂ ਨੂੰ ਤੁਰੰਤ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮਹਿਲ ਕਲਾਂ ਦੇ ਮੁਖੀ ਸਰਬਜੀਤ ਸਿੰਘ ਰੰਗੀਆਂ ਨੇ ਸੰਪਰਕ ਕਰਨ ਤੇ ਕਿਹਾ ਕਿ ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਡੁੰਗਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਜੇਲ੍ਹ 'ਚ ਨਹੀਂ ਜਾਣਾ ਚਾਹੀਦਾ : ਪੰਨੂ
NEXT STORY