ਬਰਨਾਲਾ: ਬਰਨਾਲਾ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇੱਥੇ ਸ਼ਹਿਣਾ ਦੇ ਜ਼ੋਨ ਮਝੂਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰਦੀਪ ਕੌਰ ਨੇ 283 ਵੋਟਾਂ ਨਾਲ ਕਾਂਗਰਸੀ ਉਮੀਦਵਾਰ ਨੂੰ ਹਰਾ ਦਿੱਤਾ ਹੈ। ਇਸੇ ਤਰ੍ਹਾਂ ਜ਼ੋਨ ਤਲਵੰਡੀ ਤੋਂ ਆਜ਼ਾਦ ਉਮੀਦਵਾਰ ਮਨਜੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 743 ਵੋਟਾਂ ਨਾਲ ਸ਼ਿਕਸਤ ਦਿੱਤੀ ਹੈ। ਰਾਮਗੜ੍ਹ ਜ਼ੋਨ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੰਜੀਤ ਸਿੰਘ ਨੇ 46 ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਨੂੰ ਹਰਾਇਆ ਹੈ। ਜੰਗਿਆਣਾ ਜ਼ੋਨ ਤੋਂ ਵੀ ਆਮ ਆਦਮੀ ਪਾਰਟੀ ਜੇਤੂ ਰਹੀ ਹੈ, ਜਿੱਥੇ ਗੋਰਾ ਸਿੰਘ ਨੇ ਕਾਂਗਰਸੀ ਉਮੀਦਵਾਰ ਨੂੰ 170 ਵੋਟਾਂ ਨਾਲ ਹਰਾਇਆ ਹੈ।
ਹੁਣ ਤਕ ਦੇ ਨਤੀਜਿਆਂ ਵਿਚ ਬਰਨਾਲਾ ਦੀਆਂ 15 ਦੇ ਬਲਾਕ ਸੰਮਤੀ ਜ਼ੋਨਾਂ ਵਿਚੋਂ 1 'ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਹੈ ਤੇ ਇਕ ਤੋਂ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ। ਸ਼ਹਿਣਾ ਦੇ 25 ਬਲਾਕ ਸੰਮਤੀ ਜ਼ੋਨਾਂ ਵਿਚ 2 ਬਲਾਕਾਂ 'ਆਪ' ਅਤੇ ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਨੇ 1-1 ਬਲਾਕ ਵਿਚ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਮਹਿਲ ਕਲਾਂ ਦੇ 25 ਜ਼ੋਨਾਂ ਵਿਚੋਂ ਇਕ 'ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ। ਬਾਕੀ ਸੀਟਾਂ 'ਤੇ ਵੀ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਜਲਦ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਧਰਮਕੋਟ 'ਚ 'ਆਪ' ਦੇ ਦੋ ਤੇ ਕਾਂਗਰਸ ਦਾ ਇਕ ਉਮੀਦਵਾਰ ਜੇਤੂ
NEXT STORY