ਮੋਗਾ (ਵਿਪਨ ਓਂਕਾਰਾ): ਧੀ ਮੋਟੀ ਹੈ ਕੋਚ ਨੇ ਕਿਹਾ ਨਹੀਂ ਬਣ ਸਕਦੀ ਬਾਸਕਟਬਾਲ ਦੀ ਖਿਡਾਰੀ ਤਾਂ ਪਿਤਾ ਨੇ ਛੱਡੀ ਦਿੱਤੀ ਆਰਮੀ ਦੀ ਨੌਕਰੀ ਅਤੇ ਖ਼ੁਦ ਦੇਣੀ ਸ਼ੁਰੂ ਕੀਤੀ ਕੋਚਿੰਗ ਅਤੇ ਬਣਾ ਦਿੱਤਾ ਅਜਿਹੇ ਬੱਚਿਆਂ ਲਈ ਸੈਂਟਰ ਅਤੇ ਬੱਚਿਆਂ ਨੂੰ ਮੁਫ਼ਤ ਦੇਣੀ ਸ਼ੁਰੂ ਕਰ ਦਿੱਤੀ ਕੋਚਿੰਗ।
ਇਹ ਵੀ ਪੜ੍ਹੋ : ਬਰਨਾਲਾ ਤੋਂ ਹੈਰਾਨ ਕਰਦਾ ਮਾਮਲਾ, ਪਤਨੀ ਨੇ ਪਤੀ ’ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼
ਜੀ ਹਾਂ ਕਿਸੇ ਕੰਮ ਦੀ ਲਗਨ ਹੋਵੇ ਤਾਂ ਉਹ ਕੰਮ ਪੂਰਾ ਕਰਨ ਦਾ ਸੁਪਨਾ ਪੂਰਾ ਹੋ ਜਾਂਦਾ ਹੈ ਜਿਸ ਦੀ ਤਾਜ਼ਾ ਮਿਸਾਲ ਕਾਇਮ ਕੀਤੀ ਹੈ ਮੋਗਾ ਦੇ ਹਰੀਸ਼ ਠਾਕੁਰ ਨੇ ਜੋ ਕਿ ਸੰਨ 2000 ’ਚ ਆਰਮੀ ’ਚ ਭਰਤੀ ਹੋਇਆ ਸੀ, ਉੱਥੇ 16 ਸਾਲ ਆਰਮੀ ਦੀ ਨੌਕਰੀ ਕੀਤੀ । ਸੰਨ 2015-16 ’ਚ ਉਹ ਛੁੱਟੀ ਆਇਆ ਅਤੇ ਉਸ ਸਮੇਂ ਉਸ ਦੀ ਧੀ ਪੰਜਵੀਂ ਕਲਾਸ ’ਚ ਸੀ ਉਸ ਨੇ ਆਪਣੀ ਧੀ ਨੂੰ ਬਾਸਕਟਬਾਲ ਖੇਡਣ ਲਈ ਕੋਚਿੰਗ ਸੈਂਟਰ ਭੇਜਿਆ ਤਾਂ ਕੋਚ ਨੇ ਕਿਹਾ ਕਿ ਧੀ ਦੀ ਸਿਹਤ ਭਾਰੀ ਹੈ ਅਤੇ ਉਹ ਬਾਸਕਟਬਾਲ ਨਹੀਂ ਖੇਡ ਸਕਦੀ ਤਾਂ ਮੇਰੇ ਮਨ ’ਚ ਆਇਆ ਕਿ ਮੈਂ ਆਪਣੀ ਧੀ ਨੂੰ ਵਧੀਆ ਖ਼ਿਡਾਰੀ ਬਣਾਉਣਾ ਚਾਹੁੰਦਾ ਹਾਂ। ਮੈਂ ਧੀ ਦਾ ਦਿਲ ਰੱਖਣ ਲਈ ਆਪਣੀ ਆਰਮੀ ਦੀ ਨੌਕਰੀ ਛੱਡੀ ਅਤੇ ਵਾਪਸ ਮੋਗਾ ਆ ਕੇ ਕੋਚਿੰਗ ਸੈਂਟਰ ਖੋਲ੍ਹ ਦਿੱਤਾ ਅਤੇ ਆਪਣੀ ਧੀ ਨੂੰ ਬਾਸਕਟਬਾਲ ਦਾ ਵਧੀਆ ਪਲੇਅਰ ਬਣਾਇਆ। ਮੇਰੀ ਧੀ ਨੇ ਕਈ ਨੈਸ਼ਨਲ ’ਚ ਹਿੱਸਾ ਲਿਆ ਅਤੇ ਗੋਲਡ ਮੈਡਲ ਵੀ ਜਿੱਤੇ ਉੱਥੇ ਹਰੀਸ਼ ਦੀ ਧੀ ਨੇ ਦੱਸਿਆ ਕਿ ਅਜੇ ਉਹ ਦਸਵੀਂ ਕਲਾਸ ’ਚ ਪੜ੍ਹਦੀ ਹੈ ਅਤੇ ਮੇਰੇ ਪਾਪਾ ਨੇ ਆਰਮੀ ਦੀ ਨੌਕਰੀ ਛੱਡੀ ਅਤੇ ਮੈਨੂੰ ਕੋਚਿੰਗ ਦਿੱਤੀ। ਹੁਣ ਮੇਰੇ ਪਾਪਾ ਕਈ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ ਅਤੇ ਕਿਸੇ ਤੋਂ ਕੋਈ ਪੈਸੇ ਨਹੀਂ ਲੈਂਦੇ।
ਇਹ ਵੀ ਪੜ੍ਹੋ : ਜਲੰਧਰ ਦੇ ਇੰਡਸਟ੍ਰੀਅਲ ਏਰੀਏ ’ਚ ਪਾਈਪ ਫੈਕਟਰੀ ’ਚ ਲੱਗੀ ਭਿਆਨਕ ਅੱਗ, ਸਾਰੀ ਫੈਕਟਰੀ ਸੜ ਕੇ ਹੋਈ ਸੁਆਹ (ਤਸਵੀਰਾਂ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ ਵਿਦਿਆਰਥੀ ਨਿਕਲੇ ਕੋਰੋਨਾ ਪਾਜ਼ੇਟਿਵ
NEXT STORY