ਬਟਾਲਾ (ਜ.ਬ.,ਯੋਗੀ, ਅਸ਼ਵਨੀ): ਭੇਤਭਰੇ ਹਾਲਾਤ ਵਿਚ ਪਿੰਡ ਡੁੱਡੀਪੁਰ ਤੋਂ ਇਕ ਸਾਢੇ 4 ਸਾਲਾ ਦੇ ਬੱਚੇ ਨੂੰ ਮੋਟਰਸਾਈਕਲ ਸਵਾਰਾਂ ਵਲੋਂ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਸੇਖਵਾਂ ਨੂੰ ਦਿੱਤੀ ਸ਼ਿਕਾਇਤ ਵਿਚ ਸਾਢੇ 4 ਸਾਲਾ ਮਾਸੂਮ ਸ਼ੁਭਮ ਦੇ ਪਿਤਾ ਸਰਬਜੀਤ ਸਿੰਘ ਵਾਸੀ ਡੁੱਡੀਪੁਰ ਨੇ ਦੱਸਿਆ ਕਿ ਉਸ ਦਾ ਸਾਢੇ ਚਾਰ ਸਾਲ ਦਾ ਬੱਚਾ ਸ਼ੁਭਮ ਘਰ ਦੇ ਬਾਹਰ ਦੁਕਾਨ ’ਤੇ ਗਿਆ ਸੀ। ਜਦੋਂ ਵਾਪਸ ਨਾ ਆਇਆ ਤਾਂ ਅਸੀਂ ਉਸ ਦੀ ਕਾਫੀ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਅਸੀਂ ਸੇਖਵਾਂ ਪੁਲਸ ਨੂੰ ਸੂਚਿਤ ਕੀਤਾ।
ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ
ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਹ ਉਨ੍ਹਾਂ ਦਾ ਇਕਲੌਤਾ ਸਾਢੇ ਚਾਰ ਸਾਲਾ ਪੁੱਤਰ ਸ਼ੁਭਮ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ। ਮਿਲੀ ਜਾਣਕਾਰੀ ਮੁਤਾਬਕ ਪੁਲਸ ਵਲੋਂ ਆਸ ਪਾਸ ਦੇ ਸੀ.ਸੀ.ਟੀ.ਵੀ ਫੁਟੇਜ ਚੈੱਕ ਕਰਨ ’ਤੇ ਸਾਹਮਣੇ ਆਇਆ ਹੈ ਕਿ ਉਕਤ ਬੱਚੇ ਨੂੰ ਇਕ ਸਪਲੈਂਡਰ ਮੋਟਰਸਾਈਕਲ ’ਤੇ ਵਿਅਕਤੀ ਬਿਠਾ ਕੇ ਲਿਜਾ ਰਿਹਾ ਹੈ। ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ
ਉੱਧਰ ਦੂਜੇ ਪਾਸੇ ਥਾਣਾ ਸੇਖਵਾਂ ਦੇ ਐੱਸ.ਐੱਚ.ਓ. ਸੁਰਜਨ ਸਿੰਘ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਕੈਮਰਿਆਂ ਨੂੰ ਪੁਲਸ ਖੰਗਾਲ ਰਹੀ ਹੈ ਅਤੇ ਜਲਦ ਇਸ ਬੱਚੇ ਨੂੰ ਲਿਜਾਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੰਜਾਬ ਪੁਲਸ ਦਾ ਵਿਲੱਖਣ ਉਪਰਾਲਾ, ਘਰ ਬੈਠੇ ਬਜ਼ੁਰਗਾਂ ਦੀ ਇਕ ਫੋਨਕਾਲ ’ਤੇ ਕਰੇਗੀ ਕਾਨੂੰਨੀ ਸਹਾਇਤਾ
NEXT STORY