ਬਟਾਲਾ (ਬੇਰੀ) : ਬੀਤੀ ਅੱਧੀ ਰਾਤ ਨੂੰ ਚੋਰਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਬਟਾਲਾ ਦੀ ਕਾਦੀਆਂ ਚੂੰਗੀ ਸਥਿਤ ਤਿੰਨ ਵੱਖ-ਵੱਖ ਬੈਂਕਾਂ ਦੇ ਸੀ. ਸੀ. ਟੀ. ਵੀ. ਕੈਮਰੇ ਭੰਨ ਦਿੱਤੇ ਪਰ ਇਕ ਬੈਂਕ 'ਚ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਸਫਲ ਹੋ ਸਕੇ।
ਜਾਣਕਾਰੀ ਦਿੰਦਿਆਂ ਕੋਆਪ੍ਰੇਟਿਵ ਬੈਂਕ ਬਟਾਲਾ ਦੇ ਮੈਨੇਜਰ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਬੈਂਕ ਦੀ ਉੱਪਰਲਾ ਮੰਜ਼ਿਲ 'ਤੇ ਕੰਸਟਰੱਕਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਬੀਤੀ ਰਾਤ ਚੋਰਾਂ ਨੇ ਬੈਂਕ ਅੰਦਰ ਉੱਪਰੋਂ ਦੀ ਪੌੜੀ ਲਾ ਕੇ ਦਾਖਲ ਹੁੰਦਿਆਂ ਸਭ ਤੋਂ ਪਹਿਲਾਂ ਬੈਂਕਾਂ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਭੰਨੇ ਅਤੇ ਬਾਅਦ 'ਚ ਬੈਂਕ ਅੰਦਰੋਂ ਤਿੰਨ ਐੱਲ. ਸੀ. ਡੀਜ਼ ਚੋਰੀ ਕਰ ਕੇ ਲੈ ਗਏ। ਮੈਨੇਜਰ ਨੇ ਅੱਗੇ ਦੱਸਿਆ ਕਿ ਚੋਰਾਂ ਨੇ ਬੈਂਕ ਦੇ ਸਟਰਾਂਗ ਰੂਮ ਦਾ ਲਾਕ ਵੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ, ਜਿਸ ਕਾਰਨ ਕੈਸ਼ ਚੋਰੀ ਹੋਣੋਂ ਬਚ ਗਿਆ। ਇਥੇ ਇਹ ਦੱਸ ਦਈਏ ਕਿ ਇਸ ਤੋਂ ਇਲਾਵਾ ਚੋਰਾਂ ਨੇ ਉਕਤ ਬੈਂਕ ਤੋਂ ਬਾਅਦ ਨਾਲ ਲੱਗਦੇ 2 ਬੈਂਕਾਂ ਆਈ. ਸੀ. ਆਈ. ਸੀ. ਆਈ. ਅਤੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੇਮਰੇ ਤੋੜ ਦਿੱਤੇ ਪਰ ਚੋਰੀ ਕਰਨ 'ਚ ਅਸਫਲ ਰਹੇ। ਬੈਂਕ ਮੈਨੇਜਰ ਹਰਸਿਮਰਨਜੀਤ ਸਿੰਘ ਨੇ ਦੱਸਿਅ ਕਿ ਇਸ ਸਬੰਧੀ ਪੁਲਸ ਚੌਕੀ ਅਰਬਨ ਅਸਟੇਟ ਵਿਖੇ ਵੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।
ਵੱਖ-ਵੱਖ ਜਥੇਬੰਦੀਆਂ ਨੇ ਲਾਇਆ ਡੀ.ਸੀ. ਦਫ਼ਤਰ ਅੱਗੇ ਧਰਨਾ,ਕੀਤੀ ਡੀ.ਸੀ. ਨੂੰ ਬਦਲਣ ਦੀ ਮੰਗ
NEXT STORY