ਬਟਾਲਾ (ਗੁਰਪ੍ਰੀਤ ਚਾਵਲਾ) : ਬਟਾਲਾ ਵਿਖੇ ਸਾਰਸ ਮੇਲੇ ਦੌਰਾਨ ਭਾਰਤੀ ਸੱਭਿਅਤਾ ਦੀ ਝਲਕ ਦੇਖਣ ਨੂੰ ਮਿਲੇਗੀ। ਜਾਣਕਾਰੀ ਮੁਤਾਬਕ ਸਾਰਸ ਮੇਲਾ 14 ਤੋਂ 25 ਮਾਰਚ ਤਕ ਬਟਾਲਾ ਦੀ ਦਾਣਾ ਮੰਡੀ ਵਿਖੇ ਲੱਗੇਗਾ। ਸਾਰਸ ਮੇਲੇ ਨੂੰ ਸਫਲ ਬਣਾਉਣ ਲਈ ਵੱਖ-ਵੱਖ ਵਿਭਾਗਾਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸਦੇ ਚੱਲਦੇ ਅੱਜ ਏ.ਡੀ.ਸੀ. ਗੁਰਦਸਪੁਰ ਰਣਬੀਰ ਸਿੰਘ ਮੂਧਲ ਵਲੋਂ ਵੱਖ-ਵੱਖ ਵਿਭਾਗਾਂ ਨਾਲਂ ਮੀਟਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਏ. ਡੀ. ਸੀ. ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਬਟਾਲਾ 'ਚ ਭਾਰਤ ਦਾ ਮਸ਼ਹੂਰ ਸਾਰਸ ਮੇਲਾ ਲੱਗ ਰਿਹਾ ਹੈ। ਭਾਰਤੀ ਸੱਭਿਅਤਾ ਦਾ ਪ੍ਰਤੀਕ ਇਹ ਮੇਲਾ 14 ਮਾਰਚ ਤੋਂ 25 ਮਾਰਚ ਤੱਕ ਬਟਾਲਾ ਦੀ ਦਾਣਾ ਮੰਡੀ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੇਲੇ 'ਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ 'ਚ ਸ਼ਿਲਪਕਾਰ ਪਹੁੰਚ ਰਹੇ ਹਨ। ਉਨ੍ਹਾਂ ਵਲੋਂ ਜਿਥੇ ਹੱਥਾਂ ਨਾਲ ਤਿਆਰ ਕੀਤੀਆਂ ਗਈਆਂ ਵੱਖ-ਵੱਖ ਕਲਾਕ੍ਰਿਤੀਆਂ ਦੀ ਵਿਕਰੀ ਕੀਤੀ ਜਾਵੇਗੀ ਉਥੇ ਨਾਲ ਹੀ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਤੇ ਲੋਕ ਨਾਚ ਦੀ ਝਲਕ ਦੇਖਣ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਬਟਾਲਾ 'ਚ ਲੱਗ ਰਹੇ ਇਸ ਮੇਲੇ 'ਚ ਹੀ ਪੂਰੇ ਭਾਰਤ ਦੀ ਤਸਵੀਰ ਦੇਖੀ ਜਾ ਸਕਦੀ ਹੈ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਇਸ ਮੇਲੇ ਨੂੰ ਸਫਲ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਪਬਜੀ ਗੇਮ ਕੰਟਰੋਲਰ ਖਰੀਦਣ ਲਈ ਪਿਤਾ ਦੇ ਖਾਤੇ 'ਚੋਂ ਉਡਾਏ ਹਜ਼ਾਰਾਂ ਰੁਪਏ
NEXT STORY