ਜਲੰਧਰ—ਇੱਥੇ ਇਕ 15 ਸਾਲਾ ਨੌਜਵਾਨ ਨੂੰ ਪਬਜੀ ਗੇਮ ਦੀ ਇਸ ਤਰ੍ਹਾਂ ਦੀ ਲਤ ਲੱਗੀ ਕਿ ਉਸ ਨੇ ਪਬਜੀ ਕੰਟਰੋਲਰ ਮੰਗਵਾਉਣ ਲਈ ਧੋਖੇ ਨਾਲ ਪਿਤਾ ਦੇ ਬੈਂਕ ਖਾਤੇ 'ਚੋਂ ਹਜ਼ਾਰਾਂ ਰੁਪਏ ਕਢਵਾ ਲਏ। ਪਿਤਾ ਇਕ ਮਹੀਨੇ ਤੱਕ ਪਰੇਸ਼ਾਨ ਰਿਹਾ ਕਿ ਉਸ ਦੇ ਖਾਤੇ 'ਚੋਂ ਪਾਸੇ ਕੌਣ ਕਢਵਾ ਰਿਹਾ ਹੈ? ਪਰੇਸ਼ਾਨ ਹੋ ਕੇ ਉਸ ਨੇ ਪੁਲਸ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਦਿੱਤੀ। ਇਸ ਦੀ ਜਾਂਚ ਪੁਲਸ ਕਮਿਸ਼ਨਰੇਟ ਦੇ ਸਾਈਬਰ ਸੈੱਲ ਨੂੰ ਸੌਂਪੀ ਗਈ। ਸਾਈਬਰ ਸੈੱਲ ਦੀ ਜਾਂਚ 'ਚ ਖੁਲਾਸਾ ਹੋਇਆ ਕਿ ਉਸ ਦੇ ਪੁੱਤਰ ਨੇ ਹੀ ਪੈਸੇ ਕਢਵਾਏ ਹਨ। ਹਾਲਾਂਕਿ ਪੁੱਤਰ ਦੇ ਹੀ ਪੈਸੇ ਕਢਵਾਉਣ ਦਾ ਪਤਾ ਚੱਲਣ 'ਤੇ ਪਿਤਾ ਨੇ ਸ਼ਿਕਾਇਤ ਵਾਪਸ ਲੈ ਲਈ।
ਸ਼ਹਿਰ ਦੇ ਦੁਕਾਨਦਾਰ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਖਾਤੇ 'ਚੋਂ 52 ਹਜ਼ਾਰ ਰੁਪਏ ਕਿਸੇ ਨੇ ਕੱਢ ਲਏ। ਉਹ ਬੈਂਕ ਵੀ ਗਿਆ, ਪਰ ਬੈਂਕ ਵਾਲੇ ਕਹਿ ਰਹੇ ਹਨ ਕਿ ਉਸ ਦੇ ਖਾਤੇ 'ਚੋਂ ਉਸ ਨੇ ਹੀ ਪੈਸੇ ਕਢਵਾਏ ਹਨ, ਕਿਉਂਕਿ ਬੈਂਕ ਨੇ ਉਸ ਨੂੰ ਹਰ ਵਾਰ ਓ.ਟੀ.ਪੀ. (ਵਨ ਟਾਈਮ ਪਾਸਵਰਡ) ਅਤੇ ਬੈਲੇਂਸ ਦੀ ਸੂਚਨਾ ਵੀ ਮੈਸੇਜ ਰਾਹੀਂ ਭੇਜੀ ਸੀ।
ਸਾਈਬਰ ਸੈੱਲ ਨੇ ਸ਼ਿਕਾਇਤਕਰਤਾ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਦੁਕਾਨਦਾਰ ਦੇ ਬੈਂਕ ਖਾਤੇ 'ਚੋਂ ਪੇ.ਟੀ.ਐੱਮ. ਵਾਲੇਟ 'ਚ ਪੈਸੇ ਟਰਾਂਸਫਰ ਕੀਤੇ ਗਏ ਸਨ। ਸਾਈਬਰ ਸੈੱਲ ਨੇ ਪੇ.ਟੀ.ਐੱਮ. ਤੋਂ ਉਹ ਨੰਬਰ ਮੰਗਵਾਇਆ, ਜਿਸ ਦੇ ਨਾਲ ਪੇ.ਟੀ.ਐੱਮ. ਲਿੰਕ ਸੀ। ਪੁਲਸ ਨੇ ਉਸ ਦੇ ਮਾਲਕ ਦਾ ਪਤਾ ਲਗਾਇਆ। ਉਹ ਚੰਡੀਗੜ੍ਹ 'ਚ ਆਰਮੀ ਕੰਟੀਨ 'ਚ ਪ੍ਰਾਈਵੇਟ ਕਰਮਚਾਰੀ ਦੇ ਤੌਰ 'ਤੇ ਕੰਮ ਕਰਦਾ ਸੀ। ਸਾਈਬਰ ਸੈੱਲ ਨੇ ਉਸ ਨੂੰ ਬੁਲਾਇਆ ਅਤੇ ਪੁੱਛਗਿਛ ਕੀਤੀ ਤਾਂ ਪਹਿਲਾਂ ਉਸ ਨੇ ਇਨਕਾਰ ਕਰ ਦਿੱਤਾ, ਪਰ ਜਦੋਂ ਸ਼ਿਕਾਇਤਕਰਤਾ ਦਾ ਨਾਂ ਪਤਾ ਚੱਲਿਆ ਤਾਂ ਉਸ ਨੇ ਦੱਸਿਆ ਕਿ ਉਹ ਇਕ ਵਿਆਹ 'ਚ ਸ਼ਿਕਾਇਤਕਰਤਾ ਦੇ ਬੇਟੇ ਨਾਲ ਉਸ ਦੀ ਦੋਸਤੀ ਹੋ ਗਈ ਸੀ। ਉਸ ਨੇ ਉਸ ਕੋਲੋਂ ਇਹ ਪਾਸਵਰਡ ਲਿਆ ਸੀ।
ਸਾਈਬਰ ਸੈੱਲ ਨੇ ਸ਼ਿਕਾਇਤਕਰਤਾ ਦੇ 10ਵੀਂ 'ਚ ਪੜ੍ਹਦੇ ਪੁੱਤਰ ਨੂੰ ਬੁਲਾਇਆ ਤਾਂ ਪਹਿਲਾਂ ਤਾਂ ਉਹ ਮਨ੍ਹਾਂ ਕਰ ਰਿਹਾ ਸੀ ਪਰ ਪੁਲਸ ਨੇ ਸਖਤੀ ਨਾਲ ਪੁੱਛਿਆ ਤਾਂ ਉਸ ਨੇ ਮੰਨ ਲਿਆ ਕਿ ਉਸ ਨੇ ਪਬਜੀ ਗੇਮ ਦੇ ਕੰਟਰੋਲ ਖਰੀਦਣੇ ਸੀ। ਉਸ ਦੇ ਪਿਤਾ ਉਸ ਨੂੰ ਪੈਸੇ ਨਹੀਂ ਦੇ ਰਹੇ ਸਨ ਤਾਂ ਉਸ ਨੇ ਇਹ ਯੋਜਨਾ ਬਣਾਈ। ਉਹ ਪਿਤਾ ਦੀ ਦੁਕਾਨ 'ਚੋਂ ਘਰ ਆਉਣ ਦੇ ਬਾਅਦ ਉਨ੍ਹਾਂ ਦਾ ਮੋਬਾਇਲ ਲੈ ਲੈਂਦਾ। ਫਿਰ ਉਨ੍ਹਾਂ ਦੇ ਸੌਂਦੇ ਹੀ ਪੇ.ਟੀ.ਐੱਮ. 'ਚ ਟਰਾਂਸਫਰ ਕਰਦਾ ਅਤੇ ਉਸਦੇ ਲਈ ਆਉਣ ਵਾਲੇ ਓ.ਟੀ.ਪੀ. ਅਤੇ ਬਕਾਇਆ ਅਤੇ ਐੱਸ.ਐੱਮ.ਐੱਸ. ਨੂੰ ਡਿਲੀਟ ਕਰ ਦਿੰਦਾ। ਫਿਰ ਮੋਬਾਇਲ ਪਿਤਾ ਦੇ ਕੋਲ ਰੱਖ ਦਿੰਦਾ। ਇਸ ਤਰ੍ਹਾਂ ਉਸ ਨੇ ਪਬਜੀ ਕੰਟਰੋਲ ਦੇ ਨਾਲ ਜੋਮਾਟੋ ਤੋਂ ਖਾਣ ਦੀ ਵੀ ਸਾਮਾਨ ਮੰਗਵਾਇਆ ਸੀ। ਸਾਈਬਰ ਸੈੱਲ ਇੰਚਾਰਜ ਸਬ-ਇੰਸਪੈਕਟਰ ਮੋਨਿਕਾ ਅਰੋੜਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਬਜੀ ਕੰਟਰੋਲਰ ਦੀ ਡਿਲਵਰੀ ਦਾ ਪਤਾ ਦੇਖਿਆ ਤਾਂ ਉਹ ਸ਼ਿਕਾਇਤ ਕਰਨ ਵਾਲੇ ਦੇ ਘਰ ਦੀ ਸੀ। ਜਿਸ ਨਾਲ ਪੂਰਾ ਮਾਮਲਾ ਸਪੱਸ਼ਟ ਹੋ ਗਿਆ।
ਭਗਵੰਤ ਮਾਨ ਨੇ ਦੱਸਿਆ ਟਕਸਾਲੀਆਂ ਨਾਲ ਗਠਜੋੜ 'ਚ ਕਿਉਂ ਹੋ ਰਹੀ ਹੈ ਦੇਰੀ
NEXT STORY