ਬਟਾਲਾ (ਸਾਹਿਲ) - ਬੀਤੀ ਦੇਰ ਰਾਤ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਏ ਤੂਫਾਨ ਨੇ ਜਿਥੇ ਲੋਕਾਂ ਦੇ ਦਿਲ ਦਹਿਲਾ ਕੇ ਰੱਖ ਦਿੱਤੇ, ਉਥੇ ਨਾਲ ਹੀ ਲੋਕਾਂ ਦੀ ਰੂਹ ਕੰਬ ਉੱਠੀ। ਤੇਜ਼ ਰਫ਼ਤਾਰ ’ਚ ਆਏ ਇਸ ਤੂਫ਼ਾਨ ਨੂੰ ਵੇਖ ਕੇ ਲੋਕ ਚੱਕਰਾਂ ’ਚ ਪੈ ਗਏ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਆਏ ਭਿਆਨਕ ਤੂਫਾਨ ਨੇ ਜਿਥੇ ਲੋਕਾਂ ਦੇ ਘਰਾਂ ਦਾ ਮਾਲੀ ਨੁਕਸਾਨ ਕੀਤਾ, ਉਥੇ ਨਾਲ ਹੀ ਸੜਕ ਕਿਨਾਰੇ ਲੱਗੇ ਰੁੱਖ ਵੀ ਡਿੱਗ ਪਏ, ਜਿਸ ਨਾਲ ਆਸ-ਪਾਸ ਦੇ ਇਲਾਕਿਆਂ ਅਤੇ ਮੁਖ ਮਾਰਗ ਬੰਦ ਹੋ ਗਏ।
ਹੋਰ ਤਾਂ ਹੋਰ ਦਿਨ ਚੜ੍ਹਦਿਆਂ ਸਿਰਫ਼ ਤੇ ਸਿਰਫ਼ ਲੋਕਾਂ ਦੀ ਜ਼ੁਬਾਨ ’ਤੇ ਤੂਫਾਨ ਦੇ ਹੀ ਚਰਚੇ ਸਨ ਕਿ ਤੂਫਾਨ ਬੜਾ ਜ਼ਬਰਦਸਤ ਤੇ ਤਹਿਸ-ਨਹਿਸ ਕਰਨਾ ਵਾਲਾ ਸੀ। ਹਰੇਕ ਵਿਅਕਤੀ, ਜਵਾਨ, ਬਜ਼ੁਰਗ, ਬੱਚੇ ਤੇ ਜਨਾਨੀਆਂ ਇਹੀ ਕਹਿੰਦੀਆਂ ਸੁਣੀਆਂ ਗਈਆਂ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਤੇਜ਼ ਹਨੇਰੀਆਂ ਤੇ ਝੱਖੜ ਝੁੱਲਦੇ ਦੇਖੇ ਹਨ ਪਰ ਅਜਿਹਾ ਤੂਫਾਨ ਕਦੇ ਨਹੀਂ ਸੀ ਆਇਆ, ਜਿਸਨੇ ਬੀਤੀ ਰਾਤ ਆਣ ਕੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ। ਇਥੇ ਇਹ ਦੱਸਣਾ ਲਾਜ਼ਮੀ ਹੈ ਕਿ ਇਸ ਆਏ ਤੇਜ਼, ਜ਼ਬਰਦਸਤ ਤੇ ਭਿਆਨਕ ਢੰਗ ਨਾਲ ਛੂੰ-ਛਾਂ ਕਰਦੇ ਤੂਫਾਨ ਨੂੰ ਦੇਖ ਕੇ ਇਕ ਤਾਂ ਲੋਕ ਪਹਿਲਾਂ ਹੀ ਡਰੇ ਹੋਏ ਸਨ ਅਤੇ ਦੂਜਾ ਬਿਜਲੀ ਵਿਭਾਗ ਵਲੋਂ ਬਿਜਲੀ ਬੰਦ ਕਰ ਦਿੱਤੇ ਜਾਣ ਨਾਲ ਲੋਕਾਂ ਵਿਚ ਤੂਫਾਨ ਨੂੰ ਲੈ ਕੇ ਭਾਰੀ ਸਹਿਮ ਸੀ।
ਹੋਰ ਤਾਂ ਹੋਰ ਬਟਾਲਾ ਅਤੇ ਇਸਦੇ ਆਸ-ਪਾਸ ਲੱਗਦੇ ਦਿਹਾਤੀ ਇਲਾਕਿਆਂ ਧੌਲਪੁਰ, ਤਾਰਗੜ੍ਹ, ਖਤੀਬ, ਹਰੂਵਾਲ, ਤਲਵੰਡੀ ਲਾਲ ਸਿੰਘ, ਗੋਖੂਵਾਲ, ਸ਼ਾਮਪੁਰਾ, ਹਰਚੋਵਾਲ, ਬਸਰਾਵਾਂ, ਪੰਜਗਰਾਈਆਂ, ਡੇਹਰੀ ਦਰੋਗਾ, ਸਤਕੋਹਾ, ਊਧੋਵਾਲ, ਧੁੱਪਸੜ੍ਹੀ, ਅਲੀਵਾਲ, ਹਰਚਰਨਪੁਰਾ, ਦਾਬਾਂਵਾਲ ਵਿੱਚ ਲੋਕਾਂ ਵਲੋਂ ਘਰ ਦੀਆਂ ਛੱਤਾਂ ’ਤੇ ਪਈਆਂ ਟੀਨਾਂ ਤੱਕ ਉੱਡ ਕੇ ਟੋਟੇ-ਟੋਟੇ ਹੋ ਗਈਆਂ ਹਨ। ਇਸ ਤੂਫਾਨ ਨੇ ਭਾਰੀ ਤਬਾਹੀ ਮਚਾਉਂਦਿਆਂ ਲੋਕਾਂ ਦਾ ਕਾਫ਼ੀ ਮਾਲੀ ਨੁਕਸਾਨ ਕਰਕੇ ਰੱਖ ਦਿੱਤਾ ਹੈ, ਜਿਸ ਦੀ ਭਰਪਾਈ ਸ਼ਾਇਦ ਹੀ ਲੋਕਾਂ ਵਲੋਂ ਕੀਤੀ ਜਾ ਸਕੇ।
ਰੇਹੜੀ ਵਾਲੇ ਨੂੰ ਥੱਪੜ ਮਾਰਨ ਵਾਲੇ ਤਲਵੰਡੀ ਸਾਬੋ ਦੇ ਥਾਣਾ ਮੁਖੀ ਤੇ ਏ. ਐੱਸ. ਆਈ. ਦੇ ਡਿੱਗੀ ਗਾਜ
NEXT STORY