ਬਠਿੰਡਾ (ਵਰਮਾ): ਬਠਿੰਡਾ ਵਿਚ ਕੋਰੋਨਾ ਮਹਾਮਾਰੀ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ ਸਾਰੇ ਮਰੀਜ਼ਾਂ ਦੀ ਉਮਰ 55 ਸਾਲ ਤੋਂ ਜ਼ਿਆਦਾ ਹੈ ਅਤੇ 636 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਕਤ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਸਹਾਰਾ ਜਨ ਸੇਵਾ ਵੱਲੋਂ ਕੀਤਾ ਗਿਆ। ਜਾਣਕਾਰੀ ਅਨੁਸਾਰ ਭੁੱਚੋ ਦੇ ਨਜ਼ਦੀਕ ਸਥਿਤ ਨਿੱਜੀ ਹਸਪਤਾਲ ਵਿਚ ਭਰਤੀ ਇਕ 70 ਸਾਲਾ ਕਰਤਾਰ ਬਸਤੀ ਵਾਸੀ ਕੋਰੋਨਾ ਪੀੜਤ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 6 ਲੋਕਾਂ ਦੀ ਮੌਤ ਸਣੇ 600 ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ
ਸੂਚਨਾ ਮਿਲਣ ’ਤੇ ਸੰਸਥਾ ਵਰਕਰਾਂ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨਘਾਟ ਪਹੁੰਚਾਇਆ ਅਤੇ ਸੰਸਕਾਰ ਕਰਵਾਇਆ। ਇਸ ਤਰ੍ਹਾਂ 100 ਫੁੱਟ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਦਾਖਲ 68 ਸਾਲਾ ਮੌੜ ਮੰਡੀ ਵਾਸੀ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਇਧਰ,ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਦਾਖਲ ਰਾਈਆ ਵਾਸੀ 55 ਸਾਲਾ ਵਿਅਕਤੀ ਦੀ ਮੌਤ ਹੋ ਗਈ।ਚੌਥੀ ਮੌਤ ਸਥਾਨਕ ਹਸਪਤਾਲ ਵਿਚ ਕੋਰੋਨਾ ਪਾਜ਼ੇਟਿਵ ਔਰਤ ਦੀ ਹੋਈ ਜੋ ਪਿੰਡ ਨਸੀਬਪੁਰਾ ਨਾਲ ਸਬੰਧਤ ਸੀ । ਸਹਾਰਾ ਜਨ ਸੇਵਾ ਦੇ ਕੋਰੋਨਾ ਵਲੰਟੀਅਰਾਂ ਟੀਮ ਦੇ ਮਨੀ ਕਰਨ ਸ਼ਰਮਾ, ਸ਼ਾਮ ਮਿੱਤਲ, ਸੁਮਿਤ ਢੀਂਗਰਾ, ਜੱਗਾ ਸਹਾਰਾ ਨੇ ਪੀ. ਪੀ. ਈ. ਕਿੱਟਾਂ ਪਾ ਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ । ਇਸ ਤਰ੍ਹਾਂ ਬੱਲਾ ਰਾਮ ਨਗਰ ਵਾਸੀ 90 ਸਾਲਾ ਵਿਅਕਤੀ ਨੇ ਕੋਰੋਨਾ ਦੇ ਕਾਰਨ ਦਮ ਤੋੜ ਦਿੱਤਾ ਜੋ ਆਪਣੇ ਘਰ ਵਿਚ ਇਕਾਂਤਵਾਸ ਸੀ।
ਇਧਰ, ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਵਿਚ ਦਾਖਲ ਕੋਰੋਨਾ ਪਾਜ਼ੇਟਿਵ 63 ਸਾਲਾ ਬਠਿੰਡਾ ਵਾਸੀ ਇਕ ਵਿਅਕਤੀ ਨੇ ਦਮ ਤੋੜ ਦਿੱਤਾ । ਕੋਰੋਨਾ ਵਾਲੰਟੀਅਰਾਂ ਨੇ ਪੀ. ਪੀ. ਈ. ਕਿੱਟਾਂ ਪਾ ਕੇ ਅੰਤਿਮ ਸੰਸਕਾਰ ਕੀਤਾ।
ਇਹ ਵੀ ਪੜ੍ਹੋ: ਸੰਗਰੂਰ: ਸਿਆਸੀ ਨੇਤਾ ਦੇ ਖ਼ਾਸਮਖ਼ਾਸ ਦੇ ਪੁੱਤਰ ਦੇ ਵਿਆਹ 'ਚ ਸ਼ਰੇਆਮ ਹੋਈ ਕੋਰੋਨਾ ਨਿਯਮਾਂ ਦੀ ਉਲੰਘਣਾ
ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਾਲਾਤ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ
NEXT STORY