ਬਠਿੰਡਾ(ਅਮਿਤ)— ਬਠਿੰਡਾ ਦੀ ਅਨਾਜ ਮੰਡੀ ਦੀ ਖਸਤਾ ਹਾਲਤ ਦੇ ਬਾਰੇ 'ਜਗਬਾਣੀ' ਵੱਲੋਂ ਦਿਖਾਈ ਗਈ ਖਬਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਝੋਨੇ ਦੇ ਸੀਜ਼ਨ ਵਿਚ ਜਗਬਾਣੀ ਵੱਲੋਂ ਇਸ ਖਬਰ ਨੂੰ ਵਿਸਥਾਰ ਪੂਰਵਕ ਦਿਖਾਇਆ ਸੀ ਕਿ ਅਨਾਜ ਮੰਡੀ ਵਿਚ ਕਿੰਨੇ ਬਦਤਰ ਹਾਲਾਤ ਹਨ। ਫਰਸ਼ ਟੁੱਟੇ ਹੋਏ ਸਨ ਅਤੇ ਸ਼ੈੱਡ ਵੀ ਨਹੀਂ ਸੀ, ਜਿਸ ਨਾਲ ਬਾਰਸ਼ਾਂ ਦੇ ਮੌਸਮ ਵਿਚ ਕਿਸਾਨਾਂ ਦੀ ਫਸਲ ਖਰਾਬ ਹੋ ਰਹੀ ਸੀ।
ਇਸ ਖਬਰ ਦੇ ਧਿਆਨ ਵਿਚ ਆਉਣ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਅਨਾਜ ਮੰਡੀ ਨੂੰ ਸਾਡੇ 6 ਕਰੋੜ ਦੀ ਗ੍ਰਾਂਟ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਮੰਡੀ ਦੇ ਹਾਲਾਤ ਸੁਧਾਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਵੇਂ ਫਰਸ਼ ਬਣਾਏ ਜਾ ਰਹੇ ਹਨ ਅਤੇ ਸ਼ੈੱਡ ਵੀ ਪਾਏ ਜਾ ਰਹੇ ਹਨ। ਕਿਸਾਨ ਅਤੇ ਆੜ੍ਹਤੀਆਂ ਨੇ ਇਸ ਕੰਮ ਲਈ ਸਰਕਾਰ ਦੇ ਨਾਲ-ਨਾਲ ਜਗਬਾਣੀ ਟੀ.ਵੀ. ਦਾ ਵੀ ਧੰਨਵਾਦ ਕੀਤਾ।
ਕਿਸਾਨ ਨੇ ਡੀ.ਸੀ. ਦਫਤਰ ਅੱਗੇ ਦੋ ਦਿਨਾਂ ਲਈ ਲਗਾਇਆ ਧਰਨਾ
NEXT STORY