ਬਠਿੰਡਾ (ਸੁਖਵਿੰਦਰ) : ਸ਼ੁੱਕਰਵਾਰ ਨੂੰ ਐੱਨ. ਐੱਫ. ਐੱਲ. ਦੇ ਨਜ਼ਦੀਕ ਇਕ ਨੌਜਵਾਨ ਦੇ ਸਿਰ 'ਤੇ ਅਣਪਛਾਤੇ ਲੋਕਾਂ ਨੇ ਲੋਹੇ ਦੀ ਰਾਡ ਅਤੇ ਇੱਟਾਂ ਮਾਰ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਉਕਤ ਵਾਰਦਾਤ 'ਚ ਇਸਤੇਮਾਲ ਕੀਤੀ ਗਈ ਰਾਡ ਅਤੇ ਇੱਟਾਂ ਬਰਾਮਦ ਕਰ ਲਈਆਂ ਹਨ ਅਤੇ ਮਾਮਲੇ ਦੀ ਗਹਿਰੀ ਨਾਲ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਦੀ ਸ਼ਨਾਖ਼ਤ ਹੋ ਗਈ ਹੈ ਪਰ ਅਜੇ ਤੱਕ ਪੁਲਸ ਨੂੰ ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ।
ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ
ਸ਼ੁੱਕਰਵਾਰ ਸਵੇਰੇ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਸੂਚਨਾ ਮਿਲੀ ਸੀ ਕਿ ਐੱਨ. ਐੱਫ. ਐੱਲ. ਟਾਊਨਸ਼ਿਪ ਦੇ ਨਜ਼ਦੀਕ ਇੱਟਾਂ ਦੇ ਢੇਰ ਹੇਠ ਦੱਬੇ ਇਕ ਨੌਜਵਾਨ ਦੀ ਲਾਸ਼ ਪਈ ਹੈ ਅਤੇ ਨਜ਼ਦੀਕ ਇਕ ਸਾਈਕਲ ਖੜ੍ਹਾ ਹੈ। ਸੰਸਥਾ ਮੈਂਬਰ ਅਤੇ ਥਾਣਾ ਥਰਮਲ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚੇ। ਪੜਤਾਲ ਦੌਰਾਨ ਪਤਾ ਲੱਗਾ ਕਿ ਉਕਤ ਲਾਸ਼ ਜੋਨੀ ਕੁਮਾਰ (35) ਪੁੱਤਰ ਅਮੀ ਚੰਦ ਵਾਸੀ ਪੂਹਲਾ ਕਾਲੋਨੀ ਦੀ ਹੈ। ਜੋਨੀ ਕੁਮਾਰ ਇਕ ਸਫ਼ਾਈ ਮੁਲਾਜ਼ਮ ਸੀ ਅਤੇ ਕੁਝ ਨਿੱਜੀ ਸੰਸਥਾਨਾਂ ਤੋਂ ਇਲਾਵਾ ਇਕ ਹੱਡੀਆਂ ਦੇ ਹਸਪਤਾਲ 'ਚ ਵੀ ਸਫ਼ਾਈ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਸਿਰ 'ਤੇ ਲੋਹੇ ਦੀ ਰਾਡ ਅਤੇ ਇੱਟਾਂ ਦੇ ਕਈ ਵਾਰ ਕੀਤੇ ਗਏ ਸਨ ਜਿਸ ਨਾਲ ਉਸਦੀ ਖੋਪੜੀ ਪੂਰੀ ਤਰ੍ਹਾਂ ਟੁੱਟ ਗਈ ਸੀ। ਬਾਅਦ 'ਚ ਲਾਸ਼ ਨੂੰ ਛੁਪਾਉਣ ਦੇ ਲਈ ਉਸ 'ਤੇ ਇੱਟਾਂ ਦਾ ਢੇਰ ਲਗਾ ਦਿੱਤਾ ਸੀ। ਸੰਸਥਾ ਮੈਂਬਰਾਂ ਨੇ ਪੁਲਸ ਪੜਤਾਲ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋਂ : ਸੇਰ ਨੂੰ ਟੱਕਰਿਆ ਸਵਾ ਸੇਰ, ਲਾਈਨਮੈਨ ਦੇ ਚਲਾਨ ਦਾ ਬਦਲਾ, ਥਾਣੇ ਦੀ ਬਿਜਲੀ ਕੱਟ ਕੇ ਕੀਤਾ 1.45 ਲੱਖ ਜੁਰਮਾਨਾ
ਕੀ ਕਹਿੰਦੇ ਹਨ ਅਧਿਕਾਰੀ
ਡੀ. ਐੱਸ. ਪੀ. ਸਿਟੀ-2 ਆਸ਼ਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਇਸ਼ਤੇਮਾਲ ਕੀਤੀ ਗਈ ਰਾਡ ਅਤੇ ਇੱਟਾਂ ਬਰਾਮਦ ਕੀਤੀਆਂ ਹਨ ਅਤੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ। ਜਲਦੀ ਹੀ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
'PSEB ਵਲੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਸ਼ਿਆਂ ਦੇ ਆਧਾਰ 'ਤੇ ਐਲਾਨਿਆ ਜਾਵੇਗਾ ਨਤੀਜਾ'
NEXT STORY