ਬਠਿੰਡਾ (ਵਰਮਾ): ਸ਼ੁੱਕਰਵਾਰ ਦਾ ਦਿਨ ਬਠਿੰਡਾ ਲਈ ਅਸ਼ੁੱਭ ਮੰਨਿਆ ਗਿਆ, ਕਿਉਂਕਿ ਕੋਰੋਨਾ ਵਿਸਫੋਟ ਕਾਰਨ ਦੋ ਕਾਲਜਾਂ ਸਮੇਤ 73 ਮਾਮਲੇ ਸਾਹਮਣੇ ਆਏ ਹਨ। ਰਜਿੰਦਰਾ ਕਾਲਜ ’ਚ ਲਗਾਤਾਰ ਤੀਜੇ ਦਿਨ ਵੀ 4 ਵਿਦਿਆਰਥੀ, ਸਟਾਫ ਦੇ 5 ਮੈਂਬਰਾਂ ਸਮੇਤ, ਕੋਰੋਨਾ ਪਾਜ਼ੇਟਿਵ ਪਾਏ ਗਏ, ਜਦਕਿ ਡੀ. ਏ. ਵੀ. ਕਾਲਜ ਦੇ 5 ਸਟਾਫ਼ ਮੈਂਬਰ ਵੀ ਕੋਰੋਨਾ ਪਾਜ਼ੇਟਿਵ ’ਚ ਸ਼ਾਮਲ ਹਨ। ਇਸ ਤੋਂ ਇਲਾਵਾ, ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚ ਵਾਧਾ ਜਾਰੀ ਹੈ। ਜਦਕਿ ਸਿਹਤ ਵਿਭਾਗ ਨੇ ਉਨ੍ਹਾਂ ਦੇ ਸੰਪਰਕ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਨਮੂਨੇ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਕੂਲ ਤੋਂ ਬਾਅਦ ਕਾਲਜਾਂ ’ਚ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਨੇ ਵੀ ਟੈਸਟਾਂ ’ਚ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ: ਮੋਗਾ ’ਚ 2 ਕੁੜੀਆਂ ਦੇ ਕਤਲ ਕਰਨ ਦੇ ਮਾਮਲੇ ’ਚ ਜਾਂਚ ਲਈ ਪੁੱਜੀ ਪੁਲਸ
ਸ਼ੁੱਕਰਵਾਰ ਨੂੰ ਡੀ. ਏ. ਵੀ. ਕਾਲਜ ਵਿਖੇ 106 ਵਿਅਕਤੀਆਂ ਦੇ ਕੋਰੋਨਾ ਟੈਸਟ ਲਏ ਗਏ, ਜਦੋਂ ਕਿ 35 ਵਿਅਕਤੀਆਂ ਦੇ ਨਮੂਨੇ ਪੀ. ਆਰ. ਟੀ. ਸੀ. ਡਿਪੂ ਬਠਿੰਡਾ ਨੂੰ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੇ ਅਨੁਸਾਰ ਮਾਰਚ ਮਹੀਨੇ ’ਚ 572 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ, ਜਦੋਂ ਕਿ 309 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਗੋਨਿਆਣਾ ਮੰਡੀ ਵਿਖੇ ਸਰਕਾਰੀ ਸਿਹਤ ਕੇਂਦਰ ’ਚ ਇਕ ਕਰਮਚਾਰੀ ਵੀ ਪਾਜ਼ੇਟਿਵ ਪਾਇਆ ਗਿਆ ਹੈ, ਜਦੋਂ ਕਿ 74 ਵਿਅਕਤੀਆਂ ਦੀਆਂ ਨੈਗੇਟਿਵ ਰਿਪੋਰਟਾਂ ਮਿਲੀਆਂ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦੇ ਇਸ ਬਿਆਨ ਨਾਲ ਜਾਖੜ ਨੂੰ ਮਿਲੀ ਰਾਹਤ, ਫਿਲਹਾਲ ਸੇਫ਼, ਨਹੀਂ ਜਾਵੇਗੀ ਪ੍ਰਧਾਨਗੀ
ਫਰੀਦਕੋਟ ਮੈਡੀਕਲ ਕਾਲਜ ਦੇ ਕੋਵਿਡ ਟੈਸਟ ਸੈਂਟਰ ਤੋਂ ਜਾਰੀ ਰਿਪੋਰਟ ਅਨੁਸਾਰ, ਹੀਰਾ ਚੌਕ ’ਚ ਦੋ, ਮਾਡਲ ਟਾਊਨ ’ਚ ਇਕ, ਸਿਲਵਰ ਓਕਸ ਕਾਲੋਨੀ ’ਚ ਇਕ, ਨਵੀਂ ਬਸਤੀ ਬਠਿੰਡਾ ’ਚ ਇਕ, ਘੋੜੇਵਾਲਾ ਚੌਕ ’ਚ ਇਕ, ਰਾਮਪੁਰਾ ਫੂਲ ’ਚ ਤਿੰਨ , ਨਿਰਵਾਣਾ ਅਸਟੇਟ ’ਚ ਇਕ, ਡੀ. ਏ. ਵੀ. ਕਾਲਜ ਬਠਿੰਡਾ ’ਚ ਪੰਜ, ਸਰਕਾਰੀ ਕਾਲਜ ’ਚ ਚਾਰ, ਕੈਂਟ ਖੇਤਰ ’ਚ ਦੋ, ਹਰਨਾਮ ਸਿੰਘ ਪਿੰਡ ’ਚ ਇਕ, ਫਰੈਂਡਜ਼ ਐਨਕਲੇਵ ’ਚ ਇਕ, ਸੀ. ਐੱਚ. ਸੀ. ਗੋਨਿਆਣਾ ’ਚ ਇਕ, ਧਰਮਸ਼ਾਲਾ ਗੋਨਿਆਣਾ ’ਚ ਦੋ, ਰਾਮਾਂ ਮੰਡੀ ’ਚ ਪੰਜ, ਰਿਫਾਇਨਰੀ ਗੇਟ ’ਤੇ ਇਕ, ਭਾਗੂ ਰੋਡ ਰਾਮਾਂ ਵਿਖੇ ਇਕ ਵਿਅਕਤੀ, ਤੇਜਰਾਮ ਜਰਦਾ ਨਾਲ ਵਾਲੀ ਗਲੀ ਮੌੜ ਮੰਡੀ ਵਿਖੇ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ।
ਇਹ ਵੀ ਪੜ੍ਹੋ: ਮਾਮਲਾ ਮੋਗਾ ’ਚ ਹੋਏ ਦੋ ਕੁੜੀਆਂ ਦੇ ਕਤਲ ਦਾ: ਹਰਸਿਮਰਤ ਨੇ ਘੇਰੀ ਕੈਪਟਨ ਸਰਕਾਰ
ਹੁਸ਼ਿਆਰਪੁਰ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 5ਵੀਂ ਜਮਾਤ ਦੇ 10 ਵਿਦਿਆਰਥੀਆਂ ਸਣੇ 415 ਨਵੇਂ ਮਾਮਲੇ ਮਿਲੇ
NEXT STORY