ਬਠਿੰਡਾ (ਵਰਮਾ): ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ ਕੁੱਲ 240948 ਸੈਂਪਲ ਲਏ ਗਏ। ਜਿਨ੍ਹਾਂ ’ਚੋਂ 24861 ਪਾਜ਼ੇਟਿਵ ਕੇਸ ਆਏ, ਇਨ੍ਹਾਂ ’ਚੋਂ 18821 ਕੋਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲ੍ਹੇ ਵਿਚ ਕੁੱਲ 5592 ਕੇਸ ਐਕਟਿਵ ਹਨ ਤੇ ਹੁਣ ਤਕ ਕੋਰੋਨਾ ਪ੍ਰਭਾਵਿਤ 448 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।
ਇਹ ਵੀ ਪੜ੍ਹੋ: ਪੰਜਾਬ ’ਚ ਮਈ ਦੇ ਤੀਜੇ ਹਫ਼ਤੇ ਹੋਰ ਭਿਆਨਕ ਹੋਵੇਗਾ 'ਕੋਰੋਨਾ',ਰੋਜ਼ਾਨਾ 10 ਹਜ਼ਾਰ ਨਵੇਂ ਮਾਮਲੇ ਆਉਣ ਦਾ ਖ਼ਦਸ਼ਾ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ’ਚ ਬੀਤੇ 24 ਘੰਟਿਆਂ ਦੌਰਾਨ 638 ਕੋਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ-ਘਰ ਵਾਪਸ ਪਰਤ ਗਏ ਹਨ। ਇੱਥੇ ਦੱਸਣਯੋਗ ਹੈ ਕਿ ਦੱਖਣੀ ਭਾਰਤ ਵਿਚ ਇਕ ਚਿੜੀਆ ਘਰ ਦੇ ਸ਼ੇਰਾਂ ਨੂੰ ਕੋਰੋਨਾ ਹੋਇਆ, ਜਿਸ ਕਾਰਨ ਬਠਿੰਡਾ ਦਾ ਚਿੜੀਆਘਰ ਦੀ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਮਾਨਸਾ ’ਚ ਸਿਹਤ ਵਿਭਾਗ ਦਾ ਕਾਰਨਾਮਾ, ਨੌਜਵਾਨ ਨੂੰ ਬਣਾ ਦਿੱਤਾ ‘ਮਾਂ’, ਜਾਣੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਵੀਰਵਾਰ ਨੂੰ 154 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8874 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 9979 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,16,350 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,39,803 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 66,568 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।
ਇਹ ਵੀ ਪੜ੍ਹੋ: ਬਠਿੰਡਾ 'ਚ ਆਕਸੀਜਨ ਸਹੂਲਤਾਂ ਦੀ ਵੱਡੀ ਘਾਟ, ਹਰਸਿਮਰਤ ਨੇ ਏਮਜ਼ ਡਾਇਰੈਕਟਰ ਨੂੰ ਦਿੱਤਾ ਇਹ ਭਰੋਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਫਗਵਾੜਾ ਤੋਂ ਬਾਅਦ ਹਰੀਕੇ ਪੱਤਣ ਵਿਖੇ ਪੰਜਾਬ ਪੁਲਸ ਦੇ ਥਾਣੇਦਾਰ ਦਾ ਕਾਰਨਾਮਾ, ਇਸ ਵਾਰ ਤਾਂ ਹੱਦ ਹੀ ਕਰ ’ਤੀ
NEXT STORY