ਬਠਿੰਡਾ (ਕੁਨਾਲ) : ਬਠਿੰਡਾ ਸਿਹਤ ਮਹਿਕਮਾ ਵਲੋਂ ਲਗਾਤਾਰ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਆਏ ਦਿਨ ਐੱਚ.ਆਈ.ਵੀ ਪਾਜ਼ੇਟਿਵ ਖ਼ੂਨ ਬੱਚਿਆਂ ਨੂੰ ਚੜਾਉਣ ਦੇ ਮਾਮਲੇ ਬਠਿੰਡਾ ਬਲੱਡ ਬੈਂਕ ਤੋਂ ਸਾਹਮਣੇ ਆ ਰਹੇ ਹਨ ਪਰ ਇਸ ਸਬੰਧੀ ਉੱਚ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਤੋਂ ਸਾਹਮਣੇ ਆਇਆ ਹੈ, ਜਿਥੇ 13 ਸਾਲਾ ਬਠਿੰਡਾ ਬਲੱਡ ਬੈਂਕ 'ਚ ਆਇਆ ਸੀ। ਉਕਤ ਬੱਚਾ ਥੈਲੇਸੀਮੀਆ ਬੀਮਾਰੀ ਤੋਂ ਪੀੜਤ ਹੈ। ਉਸ ਨੂੰ 15 ਦਿਨ ਬਾਅਦ ਬਠਿੰਡਾ ਬਲੱਡ ਬੈਂਕ ਤੋਂ ਖੂਨ ਚੜ੍ਹਾਇਆ ਜਾਂਦਾ ਹੈ। ਅੱਜ ਜਦੋਂ ਪੀੜਤ ਬੱਚਾ ਖ਼ੂਨ ਚੜ੍ਹਾਉਣ ਆਇਆ ਤਾਂ ਪਹਿਲਾਂ ਉਸ ਦਾ ਨਮੂਨਾ ਲਿਆ ਗਿਆ ਤਾਂ ਐੱਚ.ਆਈ.ਪੀ. ਪਾਜ਼ੇਟਿਵ ਪਾਇਆ ਗਿਆ। ਰਿਪੋਰਟ ਦੇਖਦੇ ਹੀ ਪਰਿਵਾਰ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਪੀੜਤ ਬੱਚੇ ਦੀ ਮਾਂ ਨੇ ਰੋਂਦੇ ਹੋਏ ਗੁਹਾਰ ਲਗਾਈ ਕਿ ਉਸ ਦੇ ਬੱਚੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਦਿੱਲੀ 'ਚ 13 ਸਾਲਾ ਬੱਚੇ ਨਾਲ ਕੁਕਰਮ ਕਰ ਜਲੰਧਰ 'ਚ ਲੁਕਿਆ ਸੀ ਹਵਸੀ ਬਜ਼ੁਰਗ, ਇੰਝ ਖੁੱਲ੍ਹੀ ਪੋਲ
ਦੂਜੇ ਪਾਸੇ ਇਸ ਸਬੰਧੀ ਜਦੋਂ ਬਠਿੰਡਾ ਦੇ ਸਿਵਲ ਸਰਜਨ ਅਮਰੀਕ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਕੋਈ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ: ਸਿਰਫ਼ਿਰੇ ਨੇ ਨਾਬਾਲਗ ਦੇ ਗੁਪਤ ਅੰਗ 'ਚ ਭਰੀ ਹਵਾ, ਮੌਤ
ਬਾਪ ਬਣਿਆ ਹੈਵਾਨ : 1 ਸਾਲ ਤੱਕ ਜਵਾਨ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY