ਬਠਿੰਡਾ (ਮਨੀਸ਼ ਗਰਗ) : ਅੱਜ ਪੰਜਾਬ ਦਾ ਲਗਭਗ ਹਰ ਕਿਸਾਨ ਕਰਜ਼ੇ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਉਸਦੀ ਆਰਥਿਕ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਕਿਸਾਨ ਦੇ ਇਸ ਬੋਝ ਨੂੰ ਘੱਟ ਕਰਨ ਲਈ ਤੇ ਬੇ ਫਾਲਤੂ ਕਿਸਾਨੀ ਖਰਚੇ ਨੂੰ ਘਟਾਉਣ ਲਈ ਪਿੰਡ ਜੋਧਪੁਰਪਾਖਰ ਪੰਚਾਇਤ ਵਲੋਂ ਇਕ ਵਧੀਆ ਉਪਰਾਲਾ ਕੀਤਾ ਗਿਆ ਹੈ। ਪੰਚਾਇਤ ਨੇ ਪਿੰਡ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਖਾਤਰ ਕਈ ਮਤੇ ਪਾਸ ਕੀਤੇ ਹਨ ਜਿਸ ਨਾਲ ਇਕ ਤਾਂ ਕਿਸਾਨੀ ਖਰਚਾ ਘੱਟ ਹੋਵੇਗਾ ਤੇ ਨਾਲ ਹੀ ਪਿੰਡ ਨੂੰ ਹੋਰ ਵੀ ਕਈ ਫਾਇਦੇ ਹੋਣਗੇ।
ਇਹ ਮਤੇ ਕੁਝ ਇਸ ਪ੍ਰਕਾਰ ਹਨ -
ਪਿੰਡ ਵਿਚ ਮਰਗ ਦੇ ਭੋਗ 'ਤੇ ਸਿਰਫ ਸਾਦਾ ਲੰਗਰ ਲਗਾਇਆ ਜਾਵੇ ਤੇ ਇਸ ਮੌਕੇ ਕੋਈ ਮਠਿਆਈ ਨਾ ਬਣਾਈ ਜਾਵੇ। ਵਿਆਹ ਦੌਰਾਨ ਲੱਗੇ ਡੀ.ਜੇ. ਦਾ ਸਮਾਂ ਰਾਤ 10 ਵਜੇ ਤੱਕ ਹੋਵੇਗਾ। ਨਸ਼ੇ ਵੇਚਣ ਤੇ ਨਸ਼ੇ ਕਰਨ ਵਾਲੇ ਦੀ ਪਿੰਡ ਕੋਈ ਮਦਦ ਨਹੀਂ ਕਰੇਗਾ। ਪਿੰਡ ਦੀਆਂ ਗਲੀਆਂ 'ਚ ਰੂੜੀ ਜਾਂ ਕੂੜਾ ਨਹੀਂ ਸੁੱਟਿਆ ਜਾਵੇਗਾ। ਇਸ ਦੇ ਨਾਲ ਹੀ ਪਿੰਡ 'ਚ ਬੁਲਟ ਦੇ ਪਟਾਕੇ ਤੇ ਪ੍ਰਸ਼ੈਰ ਹਾਰਨ ਮਾਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਜੇ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜ਼ੁਰਮਾਨਾ ਭਰਨਾ ਪਵੇਗਾ। ਪਿੰਡ ਦੀ ਪੰਚਾਇਤ ਵਲੋਂ ਪਾਸ ਕੀਤੇ ਇਨ੍ਹਾਂ ਮਤਿਆਂ 'ਤੇ ਪਿੰਡ ਵਾਸੀਆਂ ਨੇ ਪੂਰਾ ਸਹਿਯੋਗ ਜਤਾਇਆ ਹੈ।
ਇਹ ਵੀ ਪੜ੍ਹੋ : ਡਾਕਟਰ ਦੀ ਵੱਡੀ ਲਾਪਰਵਾਹੀ, ਡਿਲਵਰੀ ਤੋਂ ਬਾਅਦ ਪੇਟ 'ਚ ਹੀ ਛੱਡ ਦਿੱਤੀਆਂ ਪੱਟੀਆਂ
ਗੈਂਗਰੇਪ ਕੇਸ : ਸੁਣਵਾਈ 12 ਮਾਰਚ ਲਈ ਅੱਗੇ ਪਈ, ਦੋ ਗਵਾਹੀਆਂ ਕਲਮਬੰਦ
NEXT STORY