ਬਠਿੰਡਾ (ਵਿਜੇ ਵਰਮਾ) : ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬਠਿੰਡਾ ਪੁਲਸ ਨੂੰ ਟਰਾਂਜਿਟ ਰਿਮਾਂਡ ਮਿਲਿਆ ਹੈ। ਜਾਣਕਾਰੀ ਮੁਤਾਬਕ ਲਾਰੈਂਸ ਬਿਸ਼ਨੋਈ ਨੂੰ ਅੱਜ ਖਰੜ ਅਦਾਲਤ 'ਚ ਪੇਸ਼ ਕੀਤੀ ਗਿਆ ਸੀ, ਜਿੱਥੇ ਉਸ ਨੂੰ ਬਠਿੰਡਾ ਪੁਲਸ ਹਵਾਲੇ ਕਰ ਦਿੱਤਾ ਗਿਆ। ਹਾਈ ਸੁਰੱਖਿਆ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਖਰੜ ਤੋਂ ਬਠਿੰਡਾ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ- ਕੁਝ ਇਸ ਤਰ੍ਹਾਂ ਮਨਾਈ ਦੋਸਤਾਂ ਨੇ ਜਨਮਦਿਨ ਦੀ ਪਾਰਟੀ, ਤਲਵਾਰ ਨਾਲ ਕੱਟਿਆ ਕੇਕ ਤੇ ਕੀਤੇ ਫਾਇਰ (ਵੀਡੀਓ)
ਦੱਸ ਦੇਈਏ ਕਿ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਥਾਣਾ ਥਰਮਲ ਪੁਲਸ ਨੂੰ ਬਿਸ਼ਨੌਈ ਦਾ 12 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਖਰੜ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਖਰੜ ਸਦਰ ਥਾਣੇ ਵਿਚ ਦਰਜ ਐੱਫ. ਆਈ. ਆਰ. ਨੰਬਰ-115 ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। 10 ਦਿਨਾਂ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਖਰੜ ਪੁਲਸ ਨੂੰ 4 ਦਿਨਾਂ ਦਾ ਰਿਮਾਂਡ ਹੋਰ ਦਿੱਤਾ ਗਿਆ ਸੀ। ਹੁਣ ਬਠਿੰਡਾ ਪੁਲਸ ਨੂੰ ਉਸ ਦਾ ਰਿਮਾਂਡ ਮਿਲਿਆ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
PSPCL 'ਚ ਅਸਿਸਟੈਂਟ ਲਾਈਨਮੈਨਾਂ ਦੀਆਂ 2000 ਅਸਾਮੀਆਂ ਲਈ ਭਰਤੀ ਹੋਵੇਗੀ ਜਲਦ : ਈ.ਟੀ.ਓ.
NEXT STORY