ਬਠਿੰਡਾ (ਵੈੱਬ ਡੈਸਕ) : ਬੋਲਣ ਅਤੇ ਸੁਣਨ ਵਿਚ ਅਸਮਰਥ ਪੰਜਾਬ ਦੀਆਂ ਦੋ ਹਸਤੀਆਂ ਬਠਿੰਡਾ ਦੇ ਯਸ਼ਵੀਰ ਗੋਇਲ ਅਤੇ ਜਲੰਧਰ ਦੀ ਚੈੱਸ ਖਿਡਾਰਣ ਮਲਿਕਾ ਹਾਂਡਾ ਦੀ ਰਾਸ਼ਟਰੀ ਪੁਰਸਕਾਰ ਲਈ ਚੋਣ ਹੋਈ ਹੈ। ਦੋਵਾਂ ਨੂੰ ਇਹ ਪੁਰਸਕਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ 3 ਦਸੰਬਰ ਨੂੰ ਦੇਣਗੇ।
ਯਸ਼ਵੀਰ ਨੂੰ ਇਹ ਪੁਰਸਕਾਰ ਉਸ ਦੀ ਸਿੱਖਿਆ, ਟੈਕਨਾਲੋਜੀ, ਫੋਟੋਗ੍ਰਾਫੀ, ਲਿਖਾਈ, ਖੇਡਾਂ, ਡਾਕ ਟਿਕਟ ਅਤੇ ਸਿੱਕੇ ਇਕੱਠੇ ਕਰਨ ਦੀ ਵੱਡੇ ਪੱਧਰ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਦਿੱਤਾ ਜਾ ਰਿਹਾ ਹੈ। ਯਸ਼ਵੀਰ ਗੋਇਲ ਨੂੰ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਵੱਖ-ਵੱਖ ਖੇਤਰਾਂ ਵਿਚ ਹਾਸਲ ਕੀਤੀਆਂ ਗਈਆਂ ਉਪਲੱਬਧੀਆਂ ਲਈ 2 ਵਾਰ ਸਟੇਟ ਅਵਾਰਡ ਅਤੇ ਇਕ ਵਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਯਸ਼ਵੀਰ ਗੋਇਲ ਨੇ ਸੂਚਨਾ ਟੈਕਨਾਲੋਜੀ ਦੇ ਖੇਤਰ ਵਿਚ 2 ਸੋਨੇ ਦੇ ਮੈਡਲ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਹਨ।
ਉਥੇ ਹੀ ਦੂਜੇ ਪਾਸੇ ਜਲੰਧਰ ਦੀ ਮਲਿਕਾ ਹਾਂਡਾ ਦੀਆਂ ਉਂਗਲੀਆਂ ਚੈੱਸ ਬੋਰਡ 'ਤੇ ਹਾਥੀ ਅਤੇ ਘੋੜਿਆਂ ਨੂੰ ਦੌੜਾ ਕੇ ਅਜਿਹੀ ਚਾਲ ਚੱਲਦੀਆਂ ਹਨ ਕਿ ਉਸ ਦੇ ਅੱਗੇ ਵੱਡੇ-ਵੱਡੇ ਹਾਰ ਜਾਂਦੇ ਹਨ। ਮਲਿਕਾ ਨੇ ਚੈੱਸ ਮੁਕਾਬਲਿਆਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਤਗਮੇ ਆਪਣੇ ਨਾਂ ਕੀਤੇ ਹਨ। ਦੋਵਾਂ ਨੇ ਹੀ ਆਪਣੇ-ਆਪਣੇ ਹੁਨਰ ਨਾਲ ਭਾਰਤ ਵਿਚ ਹੀ ਨਹੀਂ ਸਗੋਂ ਸੰਸਾਰ ਭਰ ਵਿਚ ਸਾਬਿਤ ਕੀਤਾ ਹੈ ਕਿ ਇੱਛਾ ਸ਼ਕਤੀ ਹੋਵੇ ਤਾਂ ਤੁਹਾਡਾ ਰਸਤਾ ਕੋਈ ਵੀ ਮੁਸੀਬਤ ਨਹੀਂ ਰੋਕ ਸਕਦੀ ਹੈ। ਚਾਹੇ ਉਹ ਲਾਚਾਰ ਬਣਾ ਦੇਣ ਵਾਲੀ ਅਸਮਰਥਾ ਹੀ ਕਿਉਂ ਨਾ ਹੋਵੇ। ਰਾਸ਼ਟਰੀ ਅਵਾਰਡ ਲਈ ਯਸ਼ਵੀਰ ਅਤੇ ਮਲਿਕਾ ਦੇ ਚੁਣੇ ਜਾਣ ਦੀ ਸੂਚਨਾ ਮਿਲਦੇ ਹੀ ਦੋਵਾਂ ਘਰਾਂ ਵਿਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਸਾਊਥ ਏਸ਼ੀਅਨ ਗੇਮਸ 'ਚ ਇਨ੍ਹਾਂ ਪੰਜਾਬੀ ਖਿਡਾਰੀਆਂ ਤੋਂ ਹਨ ਵੱਡੀਆਂ ਉਮੀਦਾਂ
NEXT STORY