ਚੰਡੀਗੜ੍ਹ (ਸੁਸ਼ੀਲ) : ਪੰਚਕੂਲਾ ਜਾ ਰਹੇ ਕਾਰੋਬਾਰੀ ਦੀ ਗੱਡੀ ਨੂੰ ਹੱਲੋਮਾਜਰਾ ਲਾਈਟ ਪੁਆਇੰਟ ਦੇ ਕੋਲ ਥਾਰ ਸਵਾਰ ਨੇ ਟੱਕਰ ਮਾਰ ਦਿੱਤੀ। ਥਾਰ ਤੋਂ ਚਾਰ ਨੌਜਵਾਨ ਉਤਰੇ ਅਤੇ ਕਾਰੋਬਾਰੀ ਦੀ ਕੁੱਟਮਾਰ ਕਰਕੇ 85 ਹਜ਼ਾਰ ਨਕਦੀ ਖੋਹ ਕੇ ਫ਼ਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਜ਼ਖ਼ਮੀ ਕਾਰੋਬਾਰੀ ਨੂੰ ਜੀ. ਐੱਮ. ਸੀ. ਐੱਚ-32 ’ਚ ਦਾਖ਼ਲ ਕਰਵਾਇਆ। ਜ਼ਖਮੀ ਦੀ ਪਛਾਣ ਪੰਚਕੂਲਾ ਨਿਵਾਸੀ ਅੰਕੁਸ਼ ਗੋਇਲ ਦੇ ਰੂਪ ’ਚ ਹੋਈ। ਮੌਲੀਜਾਗਰਾਂ ਥਾਣਾ ਪੁਲਸ ਨੇ ਅੰਕੁਸ਼ ਦੇ ਬਿਆਨਾਂ ’ਤੇ ਥਾਰ ਸਵਾਰ ਚਾਰ ਨੌਜਵਾਨਾਂ ’ਤੇ ਮਾਮਲਾ ਦਰਜ ਕੀਤਾ।
ਪੁਲਸ ਸੀ. ਸੀ. ਟੀ. ਵੀ. ਦੀ ਮਦਦ ਨਾਲ ਥਾਰ ਗੱਡੀ ਦਾ ਨੰਬਰ ਪਤਾ ਕਰਨ ’ਚ ਲੱਗੀ ਹੈ। ਅੰਕੁਸ਼ ਗੋਇਲ ਨੇ ਪੁਲਸ ਨੂੰ ਦੱਸਿਆ ਕਿ 22 ਅਕਤੂਬਰ ਦੀ ਰਾਤ ਨੂੰ ਉਹ ਹੱਲੋਮਾਜਰਾ ਲਾਈਟ ਪੁਆਇੰਟ ਤੋਂ ਹੁੰਦੇ ਘਰ ਜਾ ਰਿਹਾ ਸੀ। ਮੌਲੀਜਾਗਰਾਂ ਰੋਡ ’ਤੇ ਥਾਰ ਗੱਡੀ ਚਾਲਕ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਉਹ ਟੱਕਰ ਮਾਰਨ ਨੂੰ ਲੈ ਕੇ ਥਾਰ ਸਵਾਰਾਂ ਤੋਂ ਪੁੱਛਣ ਲੱਗਾ ਤਾਂ ਗੱਡੀ ’ਚੋਂ ਚਾਰ ਨੌਜਵਾਨ ਉਤਰੇ। ਉਨ੍ਹਾਂ ਨੇ ਆਉਂਦਿਆਂ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ 85 ਹਜ਼ਾਰ ਨਕਦੀ ਖੋਹ ਕੇ ਫ਼ਰਾਰ ਹੋ ਗਏ।
ਅੰਮ੍ਰਿਤਸਰ 'ਚ ਵੱਡਾ ਘਪਲਾ, ਲਾਇਸੈਂਸੀ ਇਮੀਗ੍ਰੇਸ਼ਨ ਸੈਂਟਰ ਨੇ ਦਰਜਨਾਂ ਨੌਜਵਾਨਾਂ ਨਾਲ ਮਾਰੀ ਠੱਗੀ, ਜਾਰੀ ਹੋਏ ਹੁਕਮ
NEXT STORY